ਐਡਵੋਕੇਟ ਮੰਡ ਵੱਲੋਂ ਦੇਸ਼ ਭਗਤ ਯਾਦਗਾਰ ਕਮੇਟੀ ਨੂੰ 10 ਹਜ਼ਾਰ ਰੁਪਏ ਭੇਟ

0
150

ਜਲੰਧਰ (ਰਾਜੇਸ਼ ਥਾਪਾ)-ਨਵਾਂ ਜ਼ਮਾਨਾ ਅਖਬਾਰ ਨੂੰ ਚਲਾਉਣ ਵਾਲੀ ਸੰਸਥਾ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਸਕੱਤਰ ਗੁਰਮੀਤ ਸ਼ੁਗਲੀ ਦਾ ਪਿਛਲੇ ਦਿਨੀਂ ਦੇਹਾਂਤ ਹੋਣ ਤੋਂ ਬਾਅਦ ‘ਜ਼ਿੰਦਗੀ ਦਾ ਜਸ਼ਨ’ ਉਨ੍ਹਾਂ ਦੇ ਪਿੰਡ ਮੰਡ ਨੇੜੇ ਕਰਤਾਰਪੁਰ ਵਿਖੇ ਹੋਇਆ।
ਉਨ੍ਹਾਂ ਦੇ ਪਰਵਾਰ ਅਤੇ ਪੁੱਤਰ ਰਜਿੰਦਰ ਮੰਡ ਐਡਵੋਕੇਟ ਜੋ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਹਨ, ਨੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਆ ਕੇ ਉਨ੍ਹਾਂ ਦੀ ਯਾਦ ਵਿੱਚ 10000 ਰੁਪਏ ਕਮੇਟੀ ਨੂੰ ਦਿੱਤੇ।ਦੇਸ਼ ਭਗਤ ਯਾਦਗਾਰ ਸੰਸਥਾ ਨੂੰ ਪੈਸੇ ਦੇਣ ਬਾਬਤ ਐਡਵੋਕੇਟ ਸ਼ੁਗਲੀ ਜਿਉਦੇ ਜੀ ਕਹਿ ਗਏ ਸਨ।ਰਜਿੰਦਰ ਮੰਡ ਤੋਂ ਪੈਸੇ ਪ੍ਰਾਪਤ ਕਰਨ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ, ਚਰੰਜੀ ਲਾਲ ਕੰਗਣੀਵਾਲ, ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਰਣਜੀਤ ਸਿੰਘ ਔਲਖ ਤੇ ਨਵਾਂ ਜ਼ਮਾਨਾ ਦੇ ਸੀਨੀਅਰ ਪੱਤਰਕਾਰ ਰਜੇਸ਼ ਥਾਪਾ ਵੀ ਮੌਜੂਦ ਸਨ।ਇਸੇ ਦੌਰਾਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਖਜ਼ਾਨਚੀ ਇੰਜੀਨੀਅਰ ਸੀਤਲ ਸਿੰਘ ਸੰਘਾ ਨੇ ਵੀ ਖੁਸ਼ੀ ਵਿੱਚ ਕਮੇਟੀ ਨੂੰ 5000 ਰੁਪਏ ਦਿੱਤੇ। ਕਮੇਟੀ ਧੰਨਵਾਦੀ ਹੈ।