ਚੰਡੀਗੜ੍ਹਸੋਸ਼ਲ ਮੀਡੀਆ ਸਹਾਇਕ ਕਮੇਟੀ ਦੀ ਪੰਜਾਬ ਪੱਧਰ ਦੀ ਮੀਟਿੰਗ ਡਾ. ਸਵਰਾਜਬੀਰ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਦੇ ਕਨਵੈਨਸ਼ਨ ਭਵਨ ਵਿੱਚ ਹੋਈ। ਉਨ੍ਹਾ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਦੌਰ ਵਿੱਚ ਸੋਸ਼ਲ ਮੀਡੀਆ ਦੀ ਬਹੁਤ ਮਹੱਤਤਾ ਹੈ, ਪਰ ਇਸ ਫਰੰਟ ’ਤੇ ਕੰਮ ਪੜੇ੍ਹ-ਲਿਖੇ ਨੌਜਵਾਨ ਹੀ ਕਰ ਸਕਦੇ ਹਨ। ਉਨ੍ਹਾ ਭਾਰਤੀ ਕਮਿਊਨਿਸਟ ਪਾਰਟੀ ਦੇ ਇਤਿਹਾਸ ਨਾਲ ਜੁੜੀਆਂ ਸਰਗਰਮੀਆਂ ਅਤੇ ਹਸਤੀਆਂ ਦੀ ਡਾਕੂਮੈਂਟਰੀ ਫਿਲਮ ਵਿਖਾਈ। ਇਸ ਵਿੱਚ ਵਾਧੇ-ਘਾਟੇ ਕਰਕੇ ਇਸ ਆਧਾਰ ’ਤੇ ਸੋਸ਼ਲ ਮੀਡੀਆ ਕਮੇਟੀ ਮੈਂਬਰ ਆਪਣੇ ਇਲਾਕਿਆਂ ’ਚ ਸੀ ਪੀ ਆਈ ਦੀ ਕੌਮੀ ਕਾਂਗਰਸ, ਜੋ 21 ਤੋਂ 25 ਸਤੰਬਰ ਨੂੰ ਚੰਡੀਗੜ੍ਹ ਵਿਖੇ ਹੋ ਰਹੀ ਹੈ, ਉਸ ਦਾ ਪ੍ਰਚਾਰ ਕਰਨਗੇ। ਪਰਮਜੀਤ ਢਾਬਾਂ ਅਤੇ ਮਨਿੰਦਰ ਸਿੰਘ ਭਾਟੀਆ ਨੇ ਖੇਤ ਮਜ਼ਦੂਰਾਂ ਬਾਰੇ ਡਾਕੂਮੈਂਟਰੀ ਫਿਲਮ, ਚਰਨਜੀਤ ਛਾਂਗਾ ਰਾਏ ਨੇ ‘ਲਾਲ ਝੰਡੇ ਦੀ ਰਾਹ’ ਅਤੇ ਲਵਪ੍ਰੀਤ ਸਿੰਘ ਮਾੜੀਮੇਘਾ ਨੇ ਨੌਜਵਾਨ, ਵਿਦਿਆਰਥੀਆਂ ’ਤੇ ਡਾਕੂਮੈਂਟਰੀ ਫਿਲਮ ਬਣਾਉਣ ਦੀ ਜ਼ਿੰਮੇਵਾਰੀ ਲਈ। ਜਲੰਧਰ ਸੋਸ਼ਲ ਮੀਡੀਏ ’ਤੇ ਕੰਮ ਕਰਨ ਦੀ ਕਮੇਟੀ ਦੇ ਕਨਵੀਨਰ ਚੰਦ ਫਤਿਹਪੁਰੀ, ਮੈਂਬਰ ਰਜਿੰਦਰ ਮੰਡ ਐਡਵੋਕੇਟ, ਰਛਪਾਲ ਕੈਲੇ, ਗਿਆਨ ਸੈਦਪੁਰੀ, ਰਾਜੇਸ਼ ਥਾਪਾ ਅਤੇ ਪਿਰਥੀਪਾਲ ਸਿੰਘ ਮਾੜੀਮੇਘਾ ਦੀ ਜ਼ਿੰਮੇਵਾਰੀ ਲੱਗੀ। ਪਟਿਆਲਾ ਸੈਂਟਰ ਨੂੰ ਚਲਾਉਣ ਦੀ ਜ਼ਿੰਮੇਵਾਰੀ ਕਨਵੀਨਰ ਲਵਪ੍ਰੀਤ ਸਿੰਘ ਮਾੜੀਮੇਘਾ, ਮੈਂਬਰ ਰਾਹੁਲ ਅਤੇ ਸੰਨੀ ਦੀ ਹੈ। ਇਸੇ ਤਰ੍ਹਾਂ ਲੁਧਿਆਣਾ ਸੈਂਟਰ ਦੀ ਜ਼ਿੰਮੇਵਾਰੀ ਕਨਵੀਨਰ ਮਨਿੰਦਰ ਸਿੰਘ ਭਾਟੀਆ ਅਤੇ ਰਮੇਸ਼ ਰਤਨ ਦੀ ਲੱਗੀ ਹੈ। ਇਹ ਆਪਣੇ ਨਾਲ ਹੋਰ ਮੈਂਬਰ ਵੀ ਕਮੇਟੀ ਵਿੱਚ ਪਾਉਣਗੇ। ਸੋਸ਼ਲ ਮੀਡੀਆ ਹੈੱਡਕੁਆਰਟਰ ਕਮੇਟੀ ਦੇ ਆਰਗੇਨਾਈਜ਼ਰ ਗੁਰਨਾਮ ਕੰਵਰ, ਕਨਵੀਨਰ ਬਲਵਿੰਦਰ ਜੰਮੂ ਤੇ ਮੈਂਬਰ ਰੈਕਟਰ ਕਥੂਰੀਆ ਅਤੇ ਸੁਖਦੇਵ ਸਿੰਘ ਸਿਰਸਾ ਹੋਣਗੇ। ਇਸ ਕਮੇਟੀ ਦੇ ਮੈਂਬਰ ਰੋਜ਼ਾਨਾ ਸੀ ਪੀ ਆਈ ਦੇ ਮੁੱਖ ਦਫਤਰ ਮਿਲਿਆ ਕਰਨਗੇ ਅਤੇ ਪਾਰਟੀ ਦੀ ਕੌਮੀ ਕਾਂਗਰਸ ਬਾਬਤ ਇਥੋਂ ਰੋਜ਼ਾਨਾ ਪ੍ਰੋਗਰਾਮ ਬ੍ਰਾਡਕਾਸਟ ਕਰਿਆ ਕਰਨਗੇ। ਇਸ ਕਮੇਟੀ ਨੂੰ ਕੰਮ ਕਰਨ ਵਾਸਤੇ ਸਟਰਕਚਰ ਪਾਰਟੀ ਲੈ ਕੇ ਦੇਵੇਗੀ। ਮੀਟਿੰਗ ਦਾ ਸੰਚਾਲਨ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕੀਤਾ।





