ਨਿਤੀਸ਼ ਕੁਮਾਰ ਨੇ ਵੀ ਮੁਫਤ ਦਾ ਲਾਟੂ ਜਗਾਇਆ

0
57

ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸਿਆਲਾਂ ’ਚ ਅਸੈਂਬਲੀ ਚੋਣਾਂ ਤੋਂ ਪਹਿਲਾਂ ਇਕ ਸਾਰੇ ਘਰੇਲੂ ਖਪਤਕਾਰਾਂ ਨੂੰ 125 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾ ਕਿਹਾ ਕਿ ਪਹਿਲੀ ਅਗਸਤ ਤੋਂ ਲਾਗੂ ਹੋਣ ਵਾਲੇ ਫੈਸਲੇ ਦਾ ਸੂਬੇ ਦੇ 1.67 ਕਰੋੜ ਘਰਾਂ ਨੂੰ ਲਾਭ ਪਹੁੰਚੇਗਾ। ਮੁੱਖ ਮੰਤਰੀ ਨੇ ਕਿਹਾ, ‘‘ਇਸ ਦਾ ਮਤਲਬ ਹੈ ਕਿ ਜੁਲਾਈ ਦੇ ਬਿੱਲਾਂ ਵਿੱਚ 125 ਯੂਨਿਟਾਂ ਲਈ ਕੋਈ ਚਾਰਜ ਨਹੀਂ ਲਿਆ ਜਾਵੇਗਾ।’’ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਹ ਐਲਾਨ ਅਜਿਹੇ ਮੌਕੇ ਕੀਤਾ ਹੈ ਜਦੋਂ ਉਨ੍ਹਾ ਦੇ ਵਿਰੋਧੀ ਅਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਚੋਣ ਵਾਅਦੇ ਵਜੋਂ 200 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕਰ ਚੁੱਕੇ ਹਨ।
ਇਜ਼ਰਾਈਲੀ ਫੌਜ ਨੇ ਗਾਜ਼ਾ ’ਚ ਚਰਚ ਵੀ ਨਹੀਂ ਬਖਸ਼ਿਆ
ਦੀਰ ਅਲ-ਬਲਾਹ : ਕੈਥੋਲਿਕ ਚਰਚ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਸਵੇਰੇ ਉੱਤਰੀ ਗਾਜ਼ਾ ਵਿੱਚ ਹੋਲੀ ਫੈਮਿਲੀ ਚਰਚ ’ਤੇ ਹੋਏ ਹਮਲੇ ਵਿੱਚ ਪੈਰਿਸ਼ ਪਾਦਰੀ ਸਮੇਤ ਕਈ ਲੋਕ ਜ਼ਖਮੀ ਹੋ ਗਏ। ਪੈਰਿਸ਼ ਪਾਦਰੀ ਫਾਦਰ ਗੈਬਰੀਅਲ ਰੋਮਨੇਲੀ ਸਵਰਗਵਾਸੀ ਪੋਪ ਫਰਾਂਸਿਸ ਦੇ ਬਹੁਤ ਨਜ਼ਦੀਕੀ ਸਨ ਅਤੇ ਗਾਜ਼ਾ ਵਿੱਚ ਜੰਗ ਦੌਰਾਨ ਦੋਵੇਂ ਅਕਸਰ ਗੱਲਬਾਤ ਕਰਦੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਕਾਰਨ ਚਰਚ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਅਤੇ ਗਵਾਹਾਂ ਅਨੁਸਾਰ ਇਹ ਇਜ਼ਰਾਈਲੀ ਟੈਂਕ ਦੀ ਗੋਲੀਬਾਰੀ ਜਾਪਦੀ ਹੈ। ਉਧਰ ਇਜ਼ਰਾਈਲੀ ਫੌਜ ਨੇ ਹਮਲੇ ’ਤੇ ਤੁਰੰਤ ਟਿੱਪਣੀ ਨਹੀਂ ਕੀਤੀ।
ਬੱਸ ’ਚੋਂ ਡਿੱਗਣ ਨਾਲ ਵਿਦਿਆਰਥਣ ਦੀ ਮੌਤ
ਡੇਰਾ ਬਾਬਾ ਨਾਨਕ : ਵੀਰਵਾਰ ਸਵੇਰੇ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਪੜ੍ਹਦੀਆਂ ਦੋ ਕੁੜੀਆਂ ਸਕੂਲ ਨੇੜੇ ਚਲਦੀ ਨਿੱਜੀ ਬੱਸ ਵਿੱਚੋਂ ਡਿੱਗ ਕੇ ਗੰਭੀਰ ਜ਼ਖਮੀ ਹੋ ਗਈਆਂ। ਇਨ੍ਹਾਂ ਵਿੱਚੋਂ ਕੋਠੇ ਪਿੰਡ ਦੇ ਕੁਲਦੀਪ ਸਿੰਘ ਦੀ ਬਾਰ੍ਹਵੀਂ ਵਿੱਚ ਪੜ੍ਹਦੀ ਮਹਿਕਪ੍ਰੀਤ ਕੌਰ (17) ਨੂੰ ਬਟਾਲਾ ਰੈਫਰ ਕਰਨਾ ਪਿਆ, ਪਰ ਜ਼ਖਮਾਂ ਦੀ ਤਾਬ ਨਾ ਝਲਦਿਆਂ ਉਸ ਦੀ ਮੌਤ ਹੋ ਗਈ। ਦੂਜੀ ਵਿਦਿਆਰਥਣ ਜ਼ੇਰੇ ਇਲਾਜ ਸੀ।