ਕਾਮਰੇਡ ਸ਼ਰਧਾ ਸਿੰਘ ਦੀ ਪਾਰਟੀ ਸ਼ਰਧਾ ਬੇਟੀਆਂ ’ਚ ਧੜਕਦੀ

0
140

ਚੰਡੀਗੜ੍ਹ : ਕਾਮਰੇਡ ਸ਼ਰਧਾ ਸਿੰਘ ਸਾਡੇ ਇਨਕਲਾਬੀ ਤੇ ਮੋਢੀ ਸਾਥੀ ਤੇਜਾ ਸਿੰਘ ਸੁਤੰਤਰ ਦੇ ਇਨਕਲਾਬੀ ਸਾਥੀ ਸਨ ਤੇ ਉਹ ਪੈਪਸੂ ਮੁਜ਼ਾਰਾ ਲਹਿਰ ਦੇ ਘੁਲਾਟੀਏ ਸਨ। ਉਹਨਾਂ ਦਹਾਕਾ ਭਰ ਲੰਮਾ ਰੂਪੋਸ਼ ਜੀਵਨ ਜੀਵਿਆ। ਮਗਰੋਂ ਉਹ ਜ਼ਿਲ੍ਹਾ ਪਟਿਆਲਾ ਦੇ ਜ਼ਿਲ੍ਹਾ ਸਕੱਤਰ ਰਹੇ। ਉਹਨਾਂ ਦੀ ਰਿਹਾਇਸ਼ ਸਰਹਿੰਦ ਸੀ। ਉਹਨਾਂ ਆਪਣੀਆਂ ਦੋਹਾਂ ਬੇਟੀਆਂ ਜਸਰੀਤ ਅਤੇ ਜਸਜੀਤ ਲਈ ਉੱਚ-ਵਿੱਦਿਆ ਦਾ ਪ੍ਰਬੰਧ ਕੀਤਾ। ਉਹ 1992 ਵਿਚ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦੀਆਂ ਬੇਟੀਆਂ ਵੀ ਲੋਕ ਸੇਵਾ ਤੇ ਪਾਰਟੀ ਨੂੰ ਸਮਰਪਿਤ ਹਨ। ਸਾਥੀ ਦਿਲਦਾਰ ਸਿੰਘ ਉਹਨਾਂ ਕੋਲ ਗਏ ਅਤੇ 25ਵੀਂ ਪਾਰਟੀ ਕਾਂਗਰਸ ਲਈ ਯੋਗਦਾਨ ਮੰਗਿਆ। ਇਨਕਲਾਬੀ ਦੇਸ਼ਭਗਤ ਦੀਆਂ ਬੇਟੀਆਂ ਨੇ ਤੁਰੰਤ 25,000 ਰੁਪਏ ਦਾ ਯੋਗਦਾਨ ਪਾਇਆ ਅਤੇ ਹੋਰ ਵੀ ਮਦਦ ਕਰਨ ਦਾ ਭਰੋਸਾ ਦਿੱਤਾ। ਸੂਬਾ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਬੇਟੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਮਰਹੂਮ ਸ਼ਰਧਾ ਸਿੰਘ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ।