ਝਬਾਲ (ਮੱਖਣ ਮਨੋਜ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਤਵਾਰ ਝਬਾਲ ਦੀ ਅਨਾਜ ਮੰਡੀ ’ਚ ਆਜ਼ਾਦ ਧੜੇ ਦੀ ਅਗਵਾਈ ’ਚ ਹੋਈ ਰੈਲੀ ’ਚ ਪਿ੍ਰੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਤਰਨ ਤਾਰਨ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ। ਇਸ ਤੋਂ ਇਲਾਵਾ ਉਨ੍ਹਾ ਨੂੰ ਹਲਕਾ ਇੰਚਾਰਜ ਵੀ ਬਣਾਇਆ। ਇਸ ਤੋਂ ਪਹਿਲਾਂ ਆਜ਼ਾਦ ਧੜੇ ਨੇ ਬਿਨਾਂ ਕਿਸੇ ਸ਼ਰਤ ਦੇ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੀ ਅਸਲੀ ਸਿਆਸੀ ਲੜਾਈ ਮਾਝੇ ਦੀ ਧਰਤੀ ਤੋਂ ਅੱਜ ਤੋਂ ਸ਼ੁਰੂ ਹੋ ਰਹੀ ਹੈ। ਝਬਾਲ ਉਹੀ ਧਰਤੀ ਹੈ, ਜਿੱਥੇ ਦੀ ਮਾਈ ਭਾਗੋ ਨੇ ਜਬਰ ਖਿਲਾਫ ਲੜਾਈ ਸ਼ੁਰੂ ਕੀਤੀ ਸੀ। ਸੁਖਬੀਰ ਨੇ ਕਿਹਾ ਕਿ ਇਤਿਹਾਸ ਜਾਣਦਾ ਹੈ ਕਿ ਗਿੱਦੜਬਾਹਾ ਤੇ ਅਜਨਾਲਾ ਦੀਆਂ ਜ਼ਿਮਨੀ ਚੋਣਾਂ ’ਚ ਅਕਾਲੀ ਦਲ ਦੇ ਹੱਕ ’ਚ ਜਿਵੇਂ ਦਾ ਮਾਹੌਲ ਬਣਿਆ ਸੀ, ਉਸੇ ਦੇ ਨਤੀਜੇ ਵਜੋਂ ਪੰਜਾਬ ’ਚ ਅਕਾਲੀ ਦਲ ਦੀਆਂ ਸਰਕਾਰਾਂ ਬਣੀਆਂ ਸਨ। ਹੁਣ ਤਰਨ ਤਾਰਨ ਵਿਧਾਨ ਸਭਾ ਹਲਕੇ ’ਚ ਵੀ ਉਹੀ ਮਾਹੌਲ ਹੈ। 2027 ਦੀਆਂ ਚੋਣਾਂ ’ਚ ਅਕਾਲੀ ਦਲ ਦੀ ਸਰਕਾਰ ਬਣੇਗੀ, ਕਿਉਂਕਿ ਪੰਜਾਬੀਆਂ ਦੀ ਪਾਰਟੀ ਸਿਰਫ ਅਕਾਲੀ ਦਲ ਹੀ ਹੈ। ਨਗਰ ਕੌਂਸਲ ਤਰਨ ਤਾਰਨ ਦੀਆਂ ਚੋਣਾਂ ’ਚ ਅੱਠ ਸੀਟਾਂ ’ਤੇ ਜਿੱਤ ਦਰਜ ਕਰਨ ਤੋਂ ਬਾਅਦ ਆਜ਼ਾਦ ਧੜੇ ਦਾ ਸਿਆਸੀ ਗ੍ਰਾਫ ਪੂਰੀ ਤਰ੍ਹਾਂ ਨਿਖਰ ਕੇ ਸਾਹਮਣੇ ਆਇਆ, ਜਿਸ ਦੇ ਬਲਬੂਤੇ ਆਜ਼ਾਦ ਧੜੇ ਵੱਲੋਂ ਝਬਾਲ ’ਚ ਰੱਖੀ ਰੈਲੀ ’ਚ ਸੁਖਬੀਰ ਸਿੰਘ ਬਾਦਲ ਨੇ ਸ਼ਿਰਕਤ ਕੀਤੀ। ਪਿ੍ਰੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਅਗਵਾਈ ’ਚ 43 ਸਰਪੰਚਾਂ, 8 ਕੌਂਸਲਰਾਂ ਅਤੇ 4 ਸਾਬਕਾ ਚੇਅਰਮੈਨਾਂ ਸਮੇਤ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਰੈਲੀ ਵਿਚ ਪੁੱਜਣ ਵਾਲਿਆਂ ’ਚ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਸੰਧੂ, ਅਲਵਿੰਦਰਪਾਲ ਸਿੰਘ ਪੱਖੋਕੇ, ਕੋਰ ਕਮੇਟੀ ਮੈਂਬਰ ਗੌਰਵਦੀਪ ਸਿੰਘ ਵਲਟੋਹਾ, ਗੁਰਸੇਵਕ ਸਿੰਘ ਸੇਖ, ਸਰਪੰਚ ਬੀਬੀ ਮਨਜੀਤ ਕੌਰ ਬਾਠ, ਸੀਨੀਅਰ ਆਗੂ ਤੇ ਸਾਬਕਾ ਸਰਪੰਚ ਪਰਮਜੀਤ ਸਿੰਘ ਗੱਗੋਬੂਹਾ, ਪੂਰਨ ਸਿੰਘ ਅੱਡਾ ਝਬਾਲ, ਸਰਪੰਚ ਸੋਨੂੰ ਦੋਦੇ, ਰਾਮ ਸਿੰਘ ਨਾਮਧਾਰੀ, ਸਾਬਕਾ ਸਰਪੰਚ ਮਨਜਿੰਦਰ ਸਿੰਘ ਐਮਾ, ਸਾਬਕਾ ਚੇਅਰਮੈਨ ਤੇਗਾ ਸਿੰਘ ਸੋਹਲ, ਸਤਨਾਮ ਸਿੰਘ ਮੀਆਂਪੁਰ, ਦਲਜੀਤ ਸਿੰਘ ਐਮਾਂ, ਸਾਬਕਾ ਚੇਅਰਮੈਨ ਸੁਖਰਾਜ ਸਿੰਘ ਸੋਹਲ, ਸ਼੍ਰੋਮਣੀ ਕਮੇਟੀ ਮੈਂਬਰ ਖੁਸ਼ਵਿੰਦਰ ਸਿੰਘ ਖਾਪੜਖੇੜੀ, ਸ਼੍ਰੋਮਣੀ ਕਮੇਟੀ ਮੈਂਬਰ ਗੁਰਬਚਨ ਸਿੰਘ ਕਰਮੂੰਵਾਲ, ਸਰਪੰਚ ਵਰਿੰਦਰਜੀਤ ਸਿੰਘ ਹੀਰਾਪੁਰ, ਸਾਬਕਾ ਸਰਪੰਚ ਅਜਮੇਰ ਸਿੰਘ ਕਾਕਾ ਛਾਪਾ, ਸੁਖਜਿੰਦਰ ਸਿੰਘ ਕਸੇਲ, ਸਾਬਕਾ ਸਰਪੰਚ ਜੱਗਾ ਸਵਰਗਾਪੁਰੀ, ਅਮਰਿੰਦਰ ਸਿੰਘ ਮਾਣਕ, ਗੁਰਸਾਹਿਬ ਸਿੰਘ ਮਾਣਕਪੁਰਾ, ਸਰਪੰਚ ਮਾਹਬੀਰ ਸਿੰਘ ਚੀਮਾ, ਸਾਬਕਾ ਸਰਪੰਚ ਮੰਗਲ ਸਿੰਘ ਖੈਰਦੀ, ਸਾਬਕਾ ਸਰਪੰਚ ਬੱਬਾ ਮੱਝੂਪੁਰ, ਸਾਬਕਾ ਸਰਪੰਚ ਪਰਮਜੀਤ ਸਿੰਘ ਬਘਿਆੜੀ, ਸਾਬਕਾ ਸਰਪੰਚ ਹਰਦਿਆਲ ਸਿੰਘ ਝਬਾਲ, ਨਛੱਤਰ ਸਿੰਘ ਆਈ ਟੀਮ ਵਿੰਗ ਦੇ ਪ੍ਰਧਾਨ, ਜਥੇਦਾਰ ਨਿਸ਼ਾਨ ਸਿੰਘ ਦੋਦੇ, ਸਾਬਕਾ ਚੇਅਰਮੈਨ ਪ੍ਰਭਜੋਤ ਸਿੰਘ ਕੋਟ, ਸਾਬਕਾ ਸਰਪੰਚ ਗੁਰਿੰਦਰ ਸਿੰਘ ਬਾਬਾ ਲੰਗਾਹ, ਸੁਖਜਿੰਦਰ ਸਿੰਘ ਵਿੱਕੀ ਪੰਜਵੜ, ਸੂਬੇਦਾਰ ਜਗਰੂਪ ਸਿੰਘ ਕਸੇਲ, ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ, ਪ੍ਰਦੀਪ ਸਿੰਘ ਕਸੇਲ, ਗੁਰਬਿੰਦਰ ਸਿੰਘ ਚੀਮਾ, ਹੀਰਾ ਸਿੰਘ ਚੀਮਾ, ਸਾਬਕਾ ਸਰਪੰਚ ਪ੍ਰੀਤਇੰਦਰ ਸਿੰਘ, ਮਨਜੀਤ ਸਿੰਘ ਭੂਰੀਵਾਲੇ ਹਾਜ਼ਰ ਸਨ।





