ਪਟਨਾ : ਬਿਹਾਰ ਦੇ ਸ਼ਾਹਪੁਰ ਇਲਾਕੇ ’ਚ ਗੰਗਾ ਨਦੀ ਵਿਚ ਐਤਵਾਰ ਦੇਰ ਰਾਤ ਦੋ ਕਿਸ਼ਤੀਆਂ ਦੀ ਟੱਕਰ ਕਾਰਨ 10 ਜਣੇ ਲਾਪਤਾ ਹੋ ਗਏ ਹਨ। ਲੱਗਭੱਗ 55 ਜਣੇ ਨਦੀ ਦੇ ਦੂਜੇ ਪਾਸੇ ਗੰਗਾਹਾਰਾ ਟਾਪੂ ’ਤੇ ਸਬਜ਼ੀਆਂ ਅਤੇ ਪਸ਼ੂਆਂ ਲਈ ਚਾਰਾ ਲੈਣ ਗਏ ਸਨ। ਜਦੋਂ ਉਹ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੀ ਕਿਸ਼ਤੀ ਇੱਕ ਹੋਰ ਕਿਸ਼ਤੀ ਨਾਲ ਟਕਰਾਅ ਗਈ। 45 ਜਣੇ ਕਿਸੇ ਤਰ੍ਹਾਂ ਬਚ ਕੇ ਨਿਕਲਣ ਵਿਚ ਸਫਲ ਹੋ ਗਏ, ਜਦਕਿ 10 ਹਾਲੇ ਲਾਪਤਾ ਹਨ।