ਗਾਜ਼ਾ ’ਚ ਵੱਡੇ ਪੱਧਰ ’ਤੇ ਭੁੱਖਮਰੀ ਫੈਲਣ ਦੀ ਚੇਤਾਵਨੀ

0
161

ਗਾਜ਼ਾ : 100 ਤੋਂ ਵੱਧ ਸਹਾਇਤਾ ਸੰਗਠਨਾਂ ਅਤੇ ਮਾਨਵ ਅਧਿਕਾਰ ਸਮੂਹਾਂ ਨੇ ਬੁੱਧਵਾਰ ਚੇਤਾਵਨੀ ਦਿੱਤੀ ਕਿ ਗਾਜ਼ਾ ’ਚ ਵੱਡੇ ਪੱਧਰ ’ਤੇ ਭੁੱਖਮਰੀ ਫੈਲ ਰਹੀ ਹੈ। ਇਨ੍ਹਾਂ ਸੰਗਠਨਾ ਨੇ ਇਸ ਗੰਭੀਰ ਸਥਿਤੀ ਲਈ ਇਜ਼ਰਾਇਲ ਅਤੇ ਇਜ਼ਰਾਇਲੀ ਸਰਕਾਰ ਵੱਲੋਂ ਸਮਰਥਿਤ ਗਾਜ਼ਾ ਹਿਊਮੈਨਟੇਰੀਅਨ ਫਾਊਂਡੇਸ਼ਨ (ਜੀ ਐੱਚ ਐੱਫ) ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਗਾਜ਼ਾ ਪੱਟੀ ’ਚ ਲਗਭਗ 20 ਲੱਖ ਲੋਕ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਭੋਜਨ, ਪਾਣੀ, ਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਸਖ਼ਤ ਲੋੜ ਹੈ। ਇਜ਼ਰਾਇਲ ਦੀ ਨਾਕਾਬੰਦੀ ਨੇ ਖੇਤਰ ਅੰਦਰ ਲੋਕਾਂ ਤੱਕ ਭੋਜਨ ਪਹੰੁਚਣ ਦੀ ਗਤੀ ਨੂੰ ਬਹੁਤ ਘੱਟ ਕਰ ਦਿੱਤਾ ਹੈ। ਬੀਤੇ ਮੰਗਲਵਾਰ ਨੂੰ ਗਾਜ਼ਾ ਦੇ ਸਿਹਤ ਮੰਤਰਾਲੇ ਅਨੁਸਾਰ ਹਾਲ ਦੇ ਦਿਨਾਂ ’ਚ 101 ਲੋਕ, ਜਿਨ੍ਹਾਂ ’ਚ 80 ਬੱਚੇ ਸ਼ਾਮਲ ਹਨ, ਦੀ ਭੁੱਖਮਰੀ ਨਾਲ ਮੌਤ ਹੋ ਗਈ। ਡਬਲਯੂ ਐੱਫ ਪੀ ਦੇ ਐਮਰਜੈਂਸੀ ਡਾਇਰੈਕਟਰ ਰਾਸ ਸਮਿੱਥ ਨੇ ਦੱਸਿਆ ਕਿ ਲਗਭਗ 1 ਲੱਖ ਔਰਤਾਂ ਅਤੇ ਬੱਚੇ ਗੰਭੀਰ ਕੁਪੋਸ਼ਣ ਨਾਲ ਪੀੜਤ ਹਨ ਹਨ। ਗਾਜ਼ਾ ਦੀ ਇੱਕ ਤਿਹਾਈ ਅਬਾਦੀ ਕਈ ਦਿਨਾਂ ਤੱਕ ਬਿਨਾਂ ਖਾਧੇ ਰਹਿੰਦੀ ਹੈ।