ਖਹਿਰਾ ਦਾ ਸਾਬਕਾ ਪੀ ਐੱਸ ਓ ਜੋਗਾ ਸਿੰਘ ਗਿ੍ਰਫਤਾਰ

0
160

ਚੰਡੀਗੜ੍ਹ : ਪੰਜਾਬ ਪੁਲਸ ਨੇ ਨਸ਼ਾ ਤਸਕਰੀ ਦੇ ਇੱਕ ਕੇਸ ਵਿੱਚ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਸਾਬਕਾ ਪੀ ਅੱੈਸ ਓ ਜੋਗਾ ਸਿੰਘ ਨੂੰ ਦਿੱਲੀ ਏਅਰਪੋਰਟ ਤੋਂ ਗਿ੍ਰਫਤਾਰ ਕੀਤਾ ਹੈ। ਉਹ 10 ਸਾਲਾਂ ਤੋਂ ਫਰਾਰ ਸੀ। ਇਹ ਮਾਮਲਾ 2015 ਦਾ ਹੈ, ਜਦੋਂ ਫਾਜ਼ਿਲਕਾ ਪੁਲਸ ਨੇ ਸਾਬਕਾ ਚੇਅਰਮੈਨ ਗੁਰਦੇਵ ਸਿੰਘ ਸਮੇਤ 9 ਜਣਿਆਂ ਨੂੰ ਗਿ੍ਰਫਤਾਰ ਕੀਤਾ ਸੀ। ਉਸ ਸਮੇਂ ਉਨ੍ਹਾਂ ਕੋਲੋਂ 2 ਕਿੱਲੋ ਹੈਰੋਇਨ, 24 ਸੋਨੇ ਦੇ ਬਿਸਕੁਟ ਅਤੇ 2 ਪਾਕਿਸਤਾਨੀ ਸਿਮ ਕਾਰਡ ਬਰਾਮਦ ਹੋਏ ਸਨ। ਇਸੇ ਕੇਸ ਵਿੱਚ ਜੋਗਾ ਸਿੰਘ ਦਾ ਨਾਂਅ ਵੀ ਸਾਹਮਣੇ ਆਇਆ ਸੀ। ਖਹਿਰਾ ਦਾ ਨਾਂਅ ਵੀ ਆਇਆ ਸੀ, ਜੋ ਇਸ ਸਮੇਂ ਹਾਈ ਕੋਰਟ ਤੋਂ ਜ਼ਮਾਨਤ ’ਤੇ ਬਾਹਰ ਹਨ।