ਵੈਨਕੂਵਰ : ਪੀਲ ਪੁਲਸ ਨੇ ਬਰੈਂਪਟਨ ਰਹਿੰਦੇ ਦੋ ਭਾਰਤੀਆਂ ਨੂੰ ਵੱਡੀ ਮਾਤਰਾ ਵਿੱਚ ਮਾਰੂ ਨਸ਼ੇ ਤੇ ਚੋਰੀ ਕੀਤੀਆਂ ਸੈਂਕੜੇ ਆਈਟਮਾਂ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਸ਼ਨਾਖਤ ਗੁਰਪ੍ਰੀਤ ਮਾਂਗਟ (26) ਅਤੇ ਪਰਵੀਨ ਗਿੱਲ (40) ਵਜੋਂ ਕੀਤੀ ਗਈ ਹੈ।
ਪੁਲਸ ਨੇ ਦੱਸਿਆ ਕਿ ਇੱਕ ਘਰ ’ਚ ਨਸ਼ਿਆਂ ਦੀ ਖੇਪ ਅਤੇ ਚੋਰੀ ਕੀਤਾ ਸਮਾਨ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਅਦਾਲਤ ’ਚੋਂ ਵਰੰਟ ਲੈ ਕੇ ਤਲਾਸ਼ੀ ਕੀਤੀ ਤਾਂ ਉਥੋਂ ਵੱਡੀ ਮਾਤਰਾ ਵਿੱਚ ਹੈਰੋਇਨ ਅਤੇ ਮੈਥਾਫੈਟਮਾਈਨ ਦੀ ਖੇਪ ਬਰਾਮਦ ਹੋਈ, ਜਿਸ ਨੂੰ ਪ੍ਰਚੂਨ ਵਿੱਚ ਬਾਜ਼ਾਰ ਵਿੱਚ ਵੇਚਿਆ ਜਾਣਾ ਸੀ।
ਪੁਲਸ ਨੇ ਨਸ਼ੇ ਅਤੇ ਚੋਰੀ ਕੀਤੇ ਸਮਾਨ ਦੀ ਬਾਜ਼ਾਰੀ ਕੀਮਤ ਦੋ ਲੱਖ ਡਾਲਰ (ਸਵਾ-ਕਰੋੜ ਰੁਪਏ) ਦੇ ਕਰੀਬ ਦੱਸੀ ਹੈ।
ਇਸੇ ਤਰ੍ਹਾਂ ਬਿ੍ਰਟਿਸ਼ ਕੋਲੰਬੀਆ ਦੇ ਸ਼ਹਿਰ ਫੋਰਟ ਸੇਂਟ ਜੌਹਨ ਪੁਲਸ ਨੇ ਇੱਕ ਘਰ ’ਚੋਂ ਵੱਡੀ ਮਾਤਰਾ ਵਿੱਚ ਨਸ਼ੇ ਬਰਾਮਦ ਕਰਕੇ 42 ਤੇ 49 ਸਾਲਾਂ ਦੇ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ।


