ਸ਼ਾਹਕੋਟ : ਭਾਰਤੀ ਕਮਿਊਨਿਸਟ ਪਾਰਟੀ ਦੇ 25ਵੇਂ ਮਹਾਂ-ਸੰਮੇਲਨ ਦੀ ਕਾਮਯਾਬੀ ਲਈ ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਸਮਰੱਥਾ ਅਨੁਸਾਰ ਯੋਗਦਾਨ ਪਾਇਆ ਜਾ ਰਿਹਾ ਹੈ। ਇਸੇ ਸਿਲਸਿਲੇ ਤਹਿਤ ਕਾਮਰੇਡ ਗਿਆਨ ਸੈਦਪੁਰੀ ਦੇ ਪਰਵਾਰ ਨੇ 21 ਹਜ਼ਾਰ ਸਹਿਯੋਗ ਰਾਸ਼ੀ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਨੂੰ ਸੌਂਪੀ। ਦੋਹਾਂ ਆਗੂਆਂ ਨੇ ਕਾਮਰੇਡ ਸੈਦਪੁਰੀ ਦੀ ਪਤਨੀ ਮਨਜੀਤ ਕੌਰ, ਸਪੁੱਤਰਾਂ ਗਗਨਦੀਪ ਸਿੰਘ ਮੱਟੂ ਅਤੇ ਅਮਨਦੀਪ ਸੈਦਪੁਰੀ ਦਾ ਵੀ ਧੰਨਵਾਦ ਕੀਤਾ।





