ਹੁਸੈਨੀਵਾਲਾ ਬਾਰਡਰ ਤੋਂ ਜਥਾ ਭਲਕੇ ਚੱਲੇਗਾ

0
101

ਫਿਰੋਜ਼ਪੁਰ (ਜੀਤ ਕੁਮਾਰ)
ਭਾਰਤੀ ਕਮਿਊਨਿਸਟ ਪਾਰਟੀ ਦੇ ਚੰਡੀਗੜ੍ਹ ਵਿਖੇ ਹੋ ਰਹੇ ਮਹਾਂ-ਸੰਮੇਲਨ ਅਤੇ 21 ਸਤੰਬਰ ਦੀ ਰੈਲੀ ਦੀ ਤਿਆਰੀ ਲਈ ਫਿਰੋਜ਼ਪੁਰ ਜ਼ਿਲ੍ਹਾ ਕੌਂਸਲ ਦੀ ਮੀਟਿੰਗ ਜੀਤ ਕੁਮਾਰ ਚੌਹਾਨਾਂ ਦੀ ਪ੍ਰਧਾਨਗੀ ਹੇਠ ਸੁਤੰਤਰ ਭਵਨ ਫਿਰੋਜ਼ਪੁਰ ਵਿਖੇ ਹੋਈ। ਨਰਿੰਦਰ ਕੌਰ ਸੋਹਲ ਇੰਚਾਰਜ ਫਿਰੋਜ਼ਪੁਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਦੇ ਮਹਾਂ-ਸੰਮੇਲਨ ਲਈ ਲੱਗੇ ਕੋਟਾ ਫੰਡ ਨੂੰ ਇਕੱਠਾ ਕਰਕੇ ਜਲਦੀ ਸੂਬਾ ਦਫਤਰ ਵਿੱਚ ਜਮ੍ਹਾਂ ਕਰਵਾਇਆ ਜਾਵੇ।ਉਹਨਾ ਕਿਹਾ ਕਿ ਮਹਾਂ-ਸੰਮੇਲਨ ਅਤੇ 21 ਸਤੰਬਰ ਦੀ ਰੈਲੀ ਨੂੰ ਸਫਲ ਬਣਾਉਣ ਲਈ ਇਲਾਕੇ ਦੇ ਪਿੰਡਾਂ ਵਿੱਚ ਜਥਾ ਮਾਰਚ ਕੀਤਾ ਜਾ ਰਿਹਾ ਹੈ, ਜੋ 21 ਅਗਸਤ ਨੂੰ ਸਵੇਰੇ 11 ਵਜੇ ਹੁਸੈਨੀਵਾਲਾ ਬਾਰਡਰ ਤੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਉਪਰੰਤ ਸ਼ੁਰੂ ਹੋਵੇਗਾ ਅਤੇ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਵਾਇਆ ਮਮਦੋਟ ਤੋਂ ਲਗਭਗ 3 ਵਜੇ ਪਿੰਡ ਰਾਉਕੇ ਪਹੁੰਚੇਗਾ। ਇਸ ਉਪਰੰਤ ਦੂਸਰੇ ਪੜਾਅ ਵਿੱਚ ਪਿੰਡ ਬਹਾਦਰਕੇ ਤੋਂ ਬਾਜੇ ਕੇ, ਪਿੰਡੀ ਤੋਂ ਹੁੰਦਾ ਹੋਇਆ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦਾ ਹੋਇਆ ਸ਼ਾਮ ਨੂੰ ਪਿੰਡ ਪੀਰ ਬਖਸ਼ ਚੌਹਾਨ ਪਹੁੰਚੇਗਾ ਅਤੇ ਰਾਤ ਪਿੰਡ ਪੀਰ ਬਖਸ਼ ਚੌਹਾਨ ਠਹਿਰੇਗਾ। ਜਥਾ ਮਾਰਚ ਦੌਰਾਨ ਲਗਭਗ 40 ਤੋਂ 50 ਮੋਟਰਸਾਈਕਲ ਸ਼ਾਮਲ ਹੋਣਗੇ, ਜੋ ਜਥੇ ਦੀ ਅਗਵਾਈ ਕਰਦੇ ਹੋਏ ਇਲਾਕੇ ਦੇ ਲੋਕਾਂ ਨੂੰ ਸੰਮੇਲਨ ਬਾਰੇ ਜਾਣਕਾਰੀ ਦੇਣਗੇ ਅਤੇ ਰੈਲੀ ਨੂੰ ਸਫਲ ਬਣਾਉਣ ਦੀ ਅਪੀਲ ਕਰਨਗੇ।