ਭਾਰਤ ਦੀ ਮਨੁੱਖੀ ਵਿਕਾਸ ਦਰ ਘਟੀ

0
306

ਨਵੀਂ ਦਿੱਲੀ : ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ ਐੱਨ ਡੀ ਪੀ) ਵੱਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ ਮਨੁੱਖੀ ਵਿਕਾਸ ਸੂਚਕ ਅੰਕ (ਇੰਡੈੱਕਸ) ’ਚ 191 ਦੇਸ਼ਾਂ ’ਚ ਭਾਰਤ 132ਵੇਂ ਨੰਬਰ ’ਤੇ ਆਇਆ ਹੈ। ਸੂਚਕ ਅੰਕ ਦੇ ਜ਼ਰੀਏ ਕਿਸੇ ਦੇਸ਼ ਦੀ ਸਿਹਤ, ਸਿੱਖਿਆ ਤੇ ਜੀਵਨ ਦੇ ਪੱਧਰ ਦੇ ਮਾਨਕਾਂ ਨੂੰ ਮਾਪਿਆ ਜਾਂਦਾ ਹੈ। 2021 ਸਾਲ ਦੀ ਰਿਪੋਰਟ ਵਿਚ ਭਾਰਤ ਦੇ ਇੰਡੈਕਸ ਦੀ ਕਦਰ 0.633 ਰਹੀ, ਜਦਕਿ 2020 ਵਿਚ ਕੁਝ ਵੱਧ 0.645 ਸੀ। 2020 ਵਿਚ ਭਾਰਤ ਦਾ ਨੰਬਰ 131ਵਾਂ ਸੀ। ਰਿਪੋਰਟ ਵਿਚ ਕਿਹਾ ਗਿਆ ਹੈਸੰਸਾਰ ਰੁਝਾਨ ਵਾਂਗ ਭਾਰਤ ਦੇ ਇੰਡੈੱਕਸ ਦੀ ਕਦਰ-ਘਟਾਈ ਦਾ ਕਾਰਨ ਉਮਰ ਹੱਦ (ਜ਼ਿੰਦਗੀ) ਦਾ 69.6 ਤੋਂ ਘੱਟ ਕੇ 67.2 ਸਾਲ ਹੋਣਾ ਹੈ। ਰਿਪੋਰਟ ਮੁਤਾਬਕ ਦੁਨੀਆ-ਭਰ ਵਿਚ ਮਨੁੱਖੀ ਵਿਕਾਸ ਡਿੱਗਿਆ ਹੈ ਤੇ ਅਜਿਹਾ 32 ਸਾਲਾਂ ਵਿਚ ਪਹਿਲੀ ਵਾਰ ਹੋਇਆ ਹੈ। ਇਸਦਾ ਸਭ ਤੋਂ ਵੱਡਾ ਕਾਰਨ ਉਮਰ ਹੱਦ 2019 ਦੀ 72.8 ਸਾਲ ਤੋਂ ਘੱਟ ਕੇ 2021 ਵਿਚ 71.4 ਸਾਲ ਹੋਣਾ ਹੈ। ਰਿਪੋਰਟ ਮੁਤਾਬਕ ਪਿਛਲੇ ਇਕ ਦਹਾਕੇ ਤੋਂ ਦਬਾਅ, ਉਦਾਸੀ, ਗੁੱਸਾ ਤੇ ਚਿੰਤਾ ਵੱਧ ਰਹੀ ਹੈ ਅਤੇ ਜ਼ਿੰਦਗੀਆਂ ਦਰਹਮ-ਬਰਹਮ ਹੋਈਆਂ ਪਈਆਂ ਹਨ। ਸੰਸਾਰ ਸੰਕਟ-ਦਰ-ਸੰਕਟ ਨਾਲ ਜੂਝ ਰਿਹਾ ਹੈ। ਜਿਊਣਾ ਮਹਿੰਗਾ ਹੋ ਰਿਹਾ ਹੈ ਅਤੇ ਊਰਜਾ ਦਾ ਸੰਕਟ ਹੈ। ਤੇਲ ਕੀਮਤਾਂ ’ਚ ਸਬਸਿਡੀ ਤੇ ਫੌਰੀ ਰਿਲੀਫ ਦੇ ਦਾਅਪੇਚ ਵਰਤ ਕੇ ਕੁਇਕ-ਫਿਕਸ ਹੱਲ ਲੱਭੇ ਜਾ ਰਹੇ ਹਨ ਜਦਕਿ ਲੋੜ ਲੰਮ-ਮਿਆਦੀ ਤਬਦੀਲੀਆਂ ਲਿਆਉਣ ਬਾਰੇ ਸੋਚਣ ਦੀ ਹੈ।

LEAVE A REPLY

Please enter your comment!
Please enter your name here