ਮੁਕਤਸਰ : ਮਲੋਟ ਰੋਡ ਉਪਰ ਪਿੰਡ ਔਲਖ ’ਚ ਘਰੇਲੂ ਝਗੜੇ ਕਾਰਨ ਅਮਰਿੰਦਰ ਸਿੰਘ (34) ਨੇ ਆਪਣੀ ਪਤਨੀ, ਮਾਂ, ਭੈਣ, ਭੂਆ ਦੀ ਨੂੰਹ ਨੂੰ ਤਲਵਾਰ ਨਾਲ ਗੰਭੀਰ ਜ਼ਖਮੀ ਕਰਨ ਤੋਂ ਬਾਅਦ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜ਼ਖਮਾਂ ਦੀ ਤਾਬ ਨਾ ਝਲਦਿਆਂ ਭੂਆ ਦੀ ਨੂੰਹ ਸਰਬਜੀਤ ਕੌਰ ਦੀ ਵੀ ਮੌਤ ਹੋ ਗਈ, ਜਦੋਂ ਕਿ ਬਾਕੀ ਬਠਿੰਡਾ ਅਤੇ ਫਰੀਦਕੋਟ ਦੇ ਹਸਪਤਾਲਾਂ ’ਚ ਹਨ। ਅਮਰਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਖੇਤੀਬਾੜੀ ਵਾਲੀ ਜ਼ਮੀਨ ਦਾ ਮਾਲਕ ਸੀ। ਜ਼ਮੀਨ ਕਾਰਨ ਪਰਵਾਰ ਵਿੱਚ ਝਗੜਾ ਸੀ, ਜਿਸ ਕਾਰਨ ਰਿਸ਼ਤੇਦਾਰ ਇਕੱਠੇ ਹੋਏ ਸਨ। ਵੀਰਵਾਰ ਦਿਨ ਚੜ੍ਹਦੇ ਅਮਰਿੰਦਰ ਸਿੰਘ ਨੇ ਸੁੱਤੀ ਪਈ ਮਾਂ, ਭੈਣ, ਪਤਨੀ, ਭੂਆ ਦੀ ਨੂੰਹ ਉਪਰ ਤਲਵਾਰ ਨਾਲ ਹਮਲਾ ਕਰ ਦਿੱਤਾ।




