ਮੂਰਤੀ ਵਿਸਰਜਨ ਦੌਰਾਨ 15 ਦੀ ਡੁੱਬਣ ਨਾਲ ਮੌਤ

0
260

ਚੰਡੀਗੜ੍ਹ : ਹਰਿਆਣਾ ‘ਚ ਗਣੇਸ਼ ਮੂਰਤੀ ਵਿਸਰਜਨ ਦੌਰਾਨ ਡੁੱਬਣ ਨਾਲ 7 ਲੋਕਾਂ ਦੀ ਮੌਤ ਹੋ ਗਈ | ਸੋਨੀਪਤ ‘ਚ 3 ਲੋਕਾਂ ਦੀ ਡੁੱਬਣ ਨਾਲ ਮੌਤ ਹੋਈ, ਜਦਕਿ ਮਹਿੰਦਰਗੜ੍ਹ ‘ਚ 4 ਲੋਕਾਂ ਦੀ ਮੌਤ ਹੋ ਗਈ | ਇਕ ਵਿਅਕਤੀ ਆਪਣੇ ਬੇਟੇ ਅਤੇ ਭਤੀਜੇ ਨਾਲ ਸੋਨੀਪਤ ਦੇ ਮੀਮਾਰਪੁਰ ਘਾਟ ‘ਤੇ ਗਣੇਸ਼ ਮੂਰਤੀ ਦੇ ਵਿਸਰਜਨ ਲਈ ਗਿਆ ਸੀ | ਇਨ੍ਹਾਂ ਲੋਕਾਂ ਦੀ ਡੁੱਬਣ ਕਾਰਨ ਮੌਤ ਹੋ ਗਈ | ਮਹਿੰਦਰਗੜ੍ਹ ‘ਚ ਸ਼ਨੀਵਾਰ ਨੂੰ ਚਾਰ ਨੌਜਵਾਨਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ | ਲੋਕਾਂ ਨੇ ਮਿ੍ਤਕਾਂ ਦੇ ਪਰਵਾਰਾਂ ਨੂੰ 10 ਲੱਖ ਮੁਆਵਜ਼ਾ ਅਤੇ ਨੌਕਰੀ ਦੇਣ ਦੀ ਮੰਗ ਕੀਤੀ ਹੈ | ਇਸ ਲਈ ਉਨ੍ਹਾਂ ਧਰਨਾ ਵੀ ਦਿੱਤਾ | ਐੱਸ ਡੀ ਐਮ ਨੇ ਕਿਹਾ ਕਿ ਮੁਆਵਜ਼ੇ ਲਈ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ |
ਇਸੇ ਤਰ੍ਹਾਂ ਯੂ ਪੀ ‘ਚ ਸ਼ੁੱਕਰਵਾਰ ਸ਼ਾਮ ਗਣਪਤੀ ਵਿਸਰਜਨ ਦੌਰਾਨ ਵੱਖ-ਵੱਖ ਹਾਦਸਿਆਂ ‘ਚ 8 ਲੋਕਾਂ ਦੀ ਮੌਤ ਹੋ ਗਈ | ਸਭ ਤੋਂ ਵੱਡਾ ਹਾਦਸਾ ਸੰਤ ਕਬੀਰ ਨਗਰ ਦੀ ਆਮੀ ਨਦੀ ‘ਚ ਹੋਇਆ, ਜਿੱਥੇ ਇੱਕ ਹੀ ਪਰਵਾਰ ਦੇ ਚਾਰ ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ | ਇਸ ‘ਚ ਤਿੰਨ ਭੈਣਾਂ ਅਤੇ ਇੱਕ ਭਰਾ ਸ਼ਾਮਲ ਹੈ | ਅਸਲ ‘ਚ ਭਰਾ ਨਦੀ ‘ਚ ਉਤਰਿਆ ਤਾਂ ਤਿੰਨੇ ਭੈਣਾਂ ਵੀ ਨਦੀ ‘ਚ ਉਤਰ ਗਈਆਂ | ਅਚਾਨਕ ਇੱਕ ਬੱਚੇ ਦਾ ਪੈਰ ਡੂੰਘੇ ਪਾਣੀ ‘ਚ ਚਲਾ ਗਿਆ, ਉਸ ਨੂੰ ਬਚਾਉਣ ਦੇ ਚੱਕਰ ‘ਚ ਇੱਕ-ਇੱਕ ਕਰ ਕੇ ਚਾਰ ਬੱਚਿਆਂ ਦੀ ਨਦੀ ‘ਚ ਡੁੱਬਣ ਕਾਰਨ ਮੌਤ ਹੋ ਗਈ |

LEAVE A REPLY

Please enter your comment!
Please enter your name here