ਪਿਥੌਰਾਗੜ੍ਹ ‘ਚ ਬੱਦਲ ਫਟਣ ਕਾਰਨ ਕਈ ਘਰ ਜਲਮਗਨ

0
325

ਦੇਹਰਾਦੂਨ : ਉਤਰਾਖੰਡ ‘ਚ ਮੀਂਹ ਕਹਿਰ ਵਰਸਾ ਰਿਹਾ ਹੈ | ਸ਼ਨੀਵਾਰ ਸਵੇਰੇ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਮਲਬੇ ‘ਚ ਦੱਬਣ ਨਾਲ ਇੱਕ ਮਹਿਲਾ ਦੀ ਮੌਤ ਹੋ ਗਈ | ਉਥੇ ਹੀ ਨੇਪਾਲ ਦੇ ਧਾਰਚੂਲਾ ‘ਚ ਬੱਦਲ ਫਟਣ ਕਾਰਨ ਪਿਥੌਰਾਗੜ੍ਹ ਦੇ ਸਰਹੱਦੀ ਖੇਤਰ ‘ਚ ਭਾਰੀ ਤਬਾਹੀ ਹੋਈ | ਪਿਥੌਰਾਗੜ੍ਹ ਦੇ ਵਿਕਾਸਮਖੰਡ ਧਾਰਚੂਲਾ ‘ਚ ਇੱਕ ਔਰਤ ਦੀ ਮੌਤ ਹੋ ਗਈ | ਜਦਕਿ 50 ਘਰ ਜਲਮਗਨ ਹੋ ਗਏ | ਨੇਪਾਲ ‘ਚ ਪੰਜ ਲੋਕਾਂ ਦੀ ਮੌਤ ਦੀ ਸੂਚਨਾ ਹੈ | ਵਿਕਾਸ ਖੰਡ ਧਾਰਚੂਲਾ ‘ਚ ਭਾਰੀ ਮੀਂਹ ਦੇ ਚਲਦੇ ਧਾਰਚੂਲਾ ਖੇਤਰ ਦੀ ਗਲਾਤੀ, ਖੋਤਿਲਾ ਅਤੇ ਮੱਲੀ ਬਾਜ਼ਾਰ ‘ਚ ਭਾਰੀ ਨੁਕਸਾਨ ਹੋਇਆ | ਖੋਤਿਲਾ ‘ਚ 50 ਤੋਂ ਜ਼ਿਆਦਾ ਮਕਾਨਾਂ ‘ਚ ਮਲਬਾ ਭਰ ਗਿਆ ਤੇ ਲੋਕਾਂ ਨੂੰ ਦੌੜ ਕੇ ਜਾਨ ਬਚਾਉਣੀ ਪਈ | ਧਾਰਚੂਲਾ ਦੇ ਮੱਲੀ ਬਾਜ਼ਾਰ ‘ਚ ਸੜਕਾਂ ‘ਤੇ ਮਲਬਾ ਅਤੇ ਪਾਣੀ ਭਰ ਗਿਆ | ਉਥੇ ਹੀ ਨੇਪਾਲ ‘ਚ ਬੀਤੀ ਰਾਤ ਹੋਈ ਬਾਰਿਸ਼ ਦੇ ਚਲਦੇ ਮਲਬੇ ਨਾਲ ਕਾਲੀ ਨਦੀ ਪਾਣੀ ਨਾਲ ਭਰ ਗਈ, ਜਿਸ ਨਾਲ ਧਾਰਚੂਲਾ ‘ਚ ਕਾਫ਼ੀ ਨੁਕਸਾਨ ਹੋਇਆ | ਸ਼ੁਰੂਆਤੀ ਜਾਣਕਾਰੀ ‘ਚ ਖੋਤਿਲਾ ਵਿੱਚ ਇੱਕ ਔਰਤ ਅਤੇ 11 ਨੇਪਾਲੀ ਲੋਕ ਗੁੰਮ ਹੋਣ ਦੀ ਜਾਣਕਾਰੀ ਹੈ | ਨੈਨੀਤਾਲ, ਚਮੋਲੀ ਅਤੇ ਬਾਗੇਸ਼ਵਰ ਜ਼ਿਲ੍ਹੇ ‘ਚ ਅਗਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ | ਮੌਸਮ ਵਿਭਾਗ ਨੇ ਪੀਲਾ ਅਲਰਟ ਜਾਰੀ ਕੀਤਾ ਹੈ |

LEAVE A REPLY

Please enter your comment!
Please enter your name here