ਨਵੀਂ ਦਿੱਲੀ : ਈ ਡੀ ਨੇ ਦਿੱਲੀ ਦੇ ਸਾਬਕਾ ਮੰਤਰੀ ਅਤੇ ‘ਆਪ’ ਆਗੂ ਸਤੇਂਦਰ ਕੁਮਾਰ ਜੈਨ ਵਲੋਂ ਕਥਿਤ ਤੌਰ ’ਤੇ ਨਿਯੰਤਰਤ ਕੰਪਨੀਆਂ ਨਾਲ ਜੁੜੀਆਂ 7.44 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ। ਇਹ ਕਾਰਵਾਈ 15 ਸਤੰਬਰ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਕੀਤੀ ਗਈ। ਈ ਡੀ ਨੇ ਜੈਨ ’ਤੇ ਮੰਤਰੀ ਵਜੋਂ ਫਰਵਰੀ 2015 ਤੋਂ ਮਈ 2017 ਦਰਮਿਆਨ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਦੋਸ਼ ਲਾਇਆ ਹੈ। ਈ ਡੀ ਨੇ ਮਾਰਚ 2022 ਵਿੱਚ ਪਹਿਲਾਂ ਇਸ ਕੇਸ ਵਿੱਚ 4.81 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ।




