ਕੌਸ਼ਾਂਬੀ (ਯੂਪੀ) : ਮੁਹੰਮਦਪੁਰ ਪੇਸਾ ਥਾਣਾ ਖੇਤਰ ਦੇ ਭੈਰਾਮਪੁਰ ਪਿੰਡ ਵਿੱਚ ਸੋਮਵਾਰ ਰਾਤ ਦੁਰਗਾ ਪੂਜਾ ਪੰਡਾਲ ਵਿੱਚ ਮਾਈਕ੍ਰੋਫੋਨ ਤੋਂ ਬਿਜਲੀ ਦਾ ਕਰੰਟ ਲੱਗਣ ਨਾਲ ਇੱਕ 26 ਸਾਲਾ ਵਿਅਕਤੀ ਦੀ ਮੌਤ ਹੋ ਗਈ। ਉਮੇਸ਼ ਕੁਮਾਰ ਅਤੇ ਅਜੈ ਕੁਮਾਰ ਵੱਖ-ਵੱਖ ਮਾਈਕ੍ਰੋਫ਼ੋਨਾਂ ਦੀ ਵਰਤੋਂ ਕਰਕੇ ‘ਆਰਤੀ’ ਵਿੱਚ ਗਾ ਰਹੇ ਸਨ, ਜਦੋਂ ਦੋਵਾਂ ਨੂੰ ਅਚਾਨਕ ਬਿਜਲੀ ਦਾ ਕਰੰਟ ਲੱਗ ਗਿਆ। ਉਮੇਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਅਜੈ ਨੂੰ ਝਟਕਾ ਲੱਗਿਆ।
30540 ਨਸ਼ਾ ਤਸਕਰ ਫੜੇ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਪਿਛਲੇ 205 ਦਿਨਾਂ ਵਿੱਚ 30,540 ਨਸ਼ਾ ਤਸਕਰ ਗਿ੍ਰਫਤਾਰ ਕੀਤੇ ਗਏ ਹਨ। ਇਹ ਜਾਣਕਾਰੀ ਮੰਗਲਵਾਰ ਅਧਿਕਾਰੀਆਂ ਨੇ ਦਿੱਤੀ।




