ਅਮਰੀਕਾ ਹਰਜੀਤ ਕੌਰ ਨੂੰ ਡਿਪੋਰਟ ਕਰਕੇ ਹਟਿਆ

0
182

ਨਵੀਂ ਦਿੱਲੀ : ਅਮਰੀਕਾ ਨੇ 30 ਸਾਲ ਤੋਂ ਉੱਥੇ ਰਹਿ ਰਹੀ 73 ਸਾਲਾ ਹਰਜੀਤ ਕੌਰ ਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ। ਉਹ 1982 ਵਿੱਚ ਆਪਣੇ ਦੋ ਪੁੱਤਰਾਂ ਨਾਲ ਅਮਰੀਕਾ ਆ ਗਈ ਸੀ। ਕੁਝ ਦਿਨ ਪਹਿਲਾਂ ਉਸ ਨੂੰ ਅਮਰੀਕਾ ਦੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਨੇ ਗੈਰਕਾਨੂੰਨੀ ਤੌਰ ’ਤੇ ਰਹਿਣ ਦੇ ਦੋਸ਼ ’ਚ ਈਸਟ ਬੇਅ ਵਿੱਚ ਹਿਰਾਸਤ ਵਿੱਚ ਲੈ ਲਿਆ ਸੀ। ਉਸ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਸੀ। ਉਸ ਦੀ ਅਰਜ਼ੀ 2013 ਵਿੱਚ ਰੱਦ ਕਰ ਦਿੱਤੀ ਗਈ ਸੀ। ਉਸ ਦੇ ਵਕੀਲ ਦੀਪਕ ਆਹਲੂਵਾਲੀਆ ਨੇ ਦੱਸਿਆ ਕਿ ਹਰਜੀਤ ਕੌਰ ਨੂੰ 132 ਹੋਰ ਭਾਰਤੀ ਨਾਗਰਿਕਾਂ ਦੇ ਨਾਲ ਪਹਿਲਾਂ ਚਾਰਟਰਡ ਫਲਾਈਟ ਰਾਹੀਂ ਜਾਰਜੀਆ ਤੋਂ ਅਰਮੀਨੀਆ ਲਿਜਾਇਆ ਗਿਆ ਅਤੇ ਫਿਰ ਦਿੱਲੀ ਹਵਾਈ ਅੱਡੇ ’ਤੇ ਲਿਆਂਦਾ ਗਿਆ।