ਨਵੀਂ ਦਿੱਲੀ : ਲੱਦਾਖ ਦੇ ਲੇਹ ਜ਼ਿਲ੍ਹੇ ਵਿੱਚ ਹਿੰਸਕ ਪ੍ਰਦਰਸ਼ਨ ਦੌਰਾਨ ਚਾਰ ਪ੍ਰਦਰਸ਼ਨਕਾਰੀਆਂ ਦੇ ਮਾਰੇ ਜਾਣ ਤੋਂ ਦੋ ਦਿਨ ਬਾਅਦ ਵਾਤਾਵਰਨ ਕਾਰਕੁਨ ਸੋਨਮ ਵਾਂਗਚੁੱਕ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਲੇਹ ਐਪੈਕਸ ਬਾਡੀ ਦੇ ਮੈਂਬਰ ਚੇਰਿੰਗ ਦੋਰਜੇ ਲਾਕਰੂਕ ਨੇ ਗਿ੍ਰਫ਼ਤਾਰੀ ਦੀ ਪੁਸ਼ਟੀ ਕਰਦਿਆਂ ਇਸ ਨੂੰ ਮੰਦਭਾਗਾ ਦੱਸਿਆ। ਇਹ ਗਿ੍ਰਫ਼ਤਾਰੀ ਦੁਪਹਿਰ ਸਮੇਂ ਹੋਈ, ਜਦੋਂ ਉਹ ਪ੍ਰੈੱਸ ਕਾਨਫਰੰਸ ਕਰਨ ਵਾਲੇ ਸਨ। ਇਸੇ ਦੌਰਾਨ ਲੇਹ ’ਚ ਤੀਜੇ ਦਿਨ ਵੀ ਕਰਫਿਊ ਜਾਰੀ ਰਿਹਾ। ਸਵੇਰ ਤੋਂ ਹੀ ਖਦਸ਼ਾ ਸੀ ਕਿ ਵਾਂਗਚੁੱਕ ਨੂੰ ਗਿ੍ਰਫ਼ਤਾਰ ਕੀਤਾ ਜਾ ਸਕਦਾ ਹੈ।




