ਬੀਜਿੰਗ : ਚੀਨ ਨੇ ਘੱਟ ਵਿਕਸਤ ਸੂਬੇ ਗੁਈਜ਼ੋ ਦੇ ਹੁਆਜਿਆਂਗ ਵਿੱਚ ਦੁਨੀਆ ਦਾ ਸਭ ਤੋਂ ਉੱਚਾ ਪੁਲ ਖੋਲ੍ਹ ਦਿੱਤਾ ਹੈ | ਬੀਪਾਨ ਦਰਿਆ ‘ਤੇ ਉਸਾਰਿਆ ਇਹ ਪੁਲ 2051 ਫੁੱਟ ਉੱਚਾ ਹੈ ਤੇ ਇਸ ਦਾ ਪਹਾੜੀ ਇਲਾਕੇ ਵਿੱਚ ਸਭ ਤੋਂ ਲੰਮਾ (4600 ਫੁੱਟ) ਢਾਂਚਾ ਹੈ | ਤਿੰਨ ਸਾਲ ਤੇ ਅੱਠ ਮਹੀਨਿਆਂ ਵਿੱਚ ਬਣੇ ਇਸ ਪੁਲ ਨਾਲ ਦੋ ਘੰਟਿਆਂ ਦਾ ਸਫਰ ਦੋ ਮਿੰਟ ਦਾ ਹੋ ਗਿਆ ਹੈ | ਚੀਨ ਇਸ ਤੋਂ ਪਹਿਲਾਂ ਬੀਪਾਨ ਦਰਿਆ ‘ਤੇ 2016 ਵਿੱਚ ਵੀ 1854 ਫੁੱਟ ਉੱਚਾ ਪੁਲ ਬਣਾ ਚੁੱਕਾ ਹੈ | ਭਾਰਤ ਦਾ ਸਭ ਤੋਂ ਉੱਚਾ ਪੁਲ ਚਿਨਾਬ ਦਰਿਆ ‘ਤੇ ਹੈ | ਊਧਮਪੁਰ-ਸ੍ਰੀਨਗਰ ਤੇ ਬਾਰਾਮੂਲਾ ਨੂੰ ਜੋੜਨ ਵਾਲਾ ਇਹ ਪੁਲ 1178 ਫੁੱਟ ਉੱਚਾ ਹੈ | ਅਮਰੀਕਾ ਵਿੱਚ ਸਭ ਤੋਂ ਉੱਚਾ 956 ਫੁੱਟ ਦਾ ਪੁਲ ਕੋਲੋਰਾਡੋ ਵਿੱਚ ਅਰਕਾਨਸਸ ਦਰਿਆ ‘ਤੇ ਰਾਇਲ ਜਾਰਜ ਪੁਲ ਹੈ |



