ਹਿਮਾਚਲ ਦੀਆਂ ਚੋਟੀਆਂ ‘ਤੇ ਬਰਫ਼ਬਾਰੀ

0
118

ਧਰਮਸ਼ਾਲਾ : ਹਿਮਾਚਲ ਪ੍ਰਦੇਸ਼ ਵਿਚ ਧੌਲਾਧਾਰ ਦੀਆਂ ਪਹਾੜੀਆਂ ਵਿੱਚ ਤਾਜ਼ਾ ਬਰਫ਼ਬਾਰੀ ਅਤੇ ਕਾਂਗੜਾ ਤੇ ਚੰਬਾ ਜ਼ਿਲਿ੍ਹਆਂ ਦੇ ਕੁਝ ਹਿੱਸਿਆਂ ਵਿੱਚ ਪੂਰੀ ਰਾਤ ਪਏ ਮੀਂਹ ਕਾਰਨ ਪਹਾੜੀ ਕਸਬਿਆਂ ਦੇ ਤਾਪਮਾਨ ਵਿੱਚ ਗਿਰਾਵਟ ਆਈ ਹੈ | ਮੌਸਮ ਵਿੱਚ ਇਸ ਤਬਦੀਲੀ ਨਾਲ ਸੂਬੇ ਵਿਚ ਸਰਦੀਆਂ ਨੇ ਸਮੇਂ ਤੋਂ ਪਹਿਲਾਂ ਦਸਤਕ ਦੇ ਦਿੱਤੀ ਹੈ | ਧਰਮਸ਼ਾਲਾ, ਮੈਕਲੋਡਗੰਜ, ਕਾਂਗੜਾ, ਪਾਲਮਪੁਰ, ਡਲਹੌਜ਼ੀ, ਚੰਬਾ ਅਤੇ ਭਰਮੌਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਜਾਰੀ ਗਰਮੀ ਦੀ ਥਾਂ ਸੀਤ ਹਵਾਵਾਂ ਅਤੇ ਠੰਢ ਨੇ ਲੈ ਲਈ ਹੈ | ਮੌਸਮ ਵਿਭਾਗ ਅਨੁਸਾਰ ਧਰਮਸ਼ਾਲਾ ਅਤੇ ਮੈਕਲੋਡਗੰਜ ਵਿੱਚ 25.5 ਮਿਲੀਮੀਟਰ, ਪਾਲਮਪੁਰ ਵਿੱਚ 10.2 ਮਿਲੀਮੀਟਰ, ਕਾਂਗੜਾ ਵਿੱਚ 18.4 ਮਿਲੀਮੀਟਰ ਅਤੇ ਚੰਬਾ ਵਿੱਚ 4 ਮਿਲੀਮੀਟਰ ਮੀਂਹ ਪਿਆ | ਘੱਟੋ-ਘੱਟ ਤਾਪਮਾਨ ਵਿੱਚ ਵੀ ਕਾਫ਼ੀ ਨਿਘਾਰ ਦੇਖਣ ਨੂੰ ਮਿਲਿਆ | ਧਰਮਸ਼ਾਲਾ ਵਿੱਚ 16.5 ਡਿਗਰੀ, ਮੈਕਲੋਡਗੰਜ ਵਿੱਚ 9.8, ਪਾਲਮਪੁਰ ਵਿੱਚ 11.5, ਕਾਂਗੜਾ ਵਿੱਚ 15.3, ਚੰਬਾ ਵਿੱਚ 16.8, ਡਲਹੌਜ਼ੀ ਵਿੱਚ 8.6 ਅਤੇ ਭਰਮੌਰ ਵਿੱਚ 13 ਡਿਗਰੀ ਸੈਲਸੀਅਤ ਤਾਪਮਾਨ ਦਰਜ ਕੀਤਾ ਗਿਆ |