4 ਦਿਨਾਂ ਤੋਂ ਜਾਮ ‘ਚ ਫਸੇ ਵਾਹਨ

0
102

ਪਟਨਾ : ਬਿਹਾਰ ਵਿੱਚ ਦਿੱਲੀ-ਕੋਲਕਾਤਾ ਕੌਮੀ ਸ਼ਾਹਰਾਹ 19 ‘ਤੇ ਭਾਰੀ ਟਰੈਫਿਕ ਜਾਮ ਕਾਰਨ ਪਿਛਲੇ ਚਾਰ ਦਿਨਾਂ ਤੋਂ ਸੈਂਕੜੇ ਵਾਹਨ ਫਸੇ ਹੋਏ ਹਨ | ਰੋਹਤਾਸ ਤੋਂ ਅÏਰੰਗਾਬਾਦ ਤੱਕ ਕਰੀਬ 65 ਕਿਲੋਮੀਟਰ ਸੜਕ ‘ਤੇ ਆਵਾਜਾਈ ਪੂਰੀ ਤਰ੍ਹਾਂ ਜਾਮ ਹੈ | ਇਹ ਹਫੜਾ-ਦਫੜੀ ਲੰਘੇ ਸ਼ੁੱਕਰਵਾਰ ਨੂੰ ਰੋਹਤਾਸ ਜ਼ਿਲ੍ਹੇ ਵਿੱਚ ਭਾਰੀ ਮੀਂਹ ਪੈਣ ਮਗਰੋਂ ਸ਼ੁਰੂ ਹੋਈ, ਜਿਸ ਕਾਰਨ ਹਾਈਵੇ ਦੇ ਵਿਸਥਾਰ ਲਈ ਕੰਪਨੀ ਵੱਲੋਂ ਬਣਾਈਆਂ ਗਈਆਂ ਸਰਵਿਸ ਲੇਨਾਂ ਅਤੇ ਡਾਇਵਰਸ਼ਨਾਂ ਵਿੱਚ ਪਾਣੀ ਭਰ ਗਿਆ | ਸੜਕਾਂ ‘ਤੇ ਪਾਣੀ ਭਰਨ ਤੇ ਬਹੁਤ ਜ਼ਿਆਦਾ ਟੋਇਆਂ ਕਰਕੇ ਸੜਕਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ | ਕਈ ਵਾਹਨ ਤਿਲਕ ਗਏ ਤੇ ਪਹਿਲਾਂ ਤੋਂ ਹੀ ਜਾਮ ਕਰਕੇ ਬਣੀ ਸਥਿਤੀ ਹੋਰ ਵਿਗੜ ਗਈ |
ਸ਼ਿਲਪਾ ਤੇ ਕੁੰਦਰਾ 60 ਕਰੋੜ ਜਮ੍ਹਾਂ ਕਰਵਾਉਣ : ਹਾਈ ਕੋਰਟ
ਮੁੰਬਈ : ਬੰਬੇ ਹਾਈ ਕੋਰਟ ਨੇ ਬੁੱਧਵਾਰ ਕਿਹਾ ਕਿ ਸ਼ਿਲਪਾ ਸ਼ੈੱਟੀ ਅਤੇ ਉਸ ਦੇ ਪਤੀ ਦੀ ਵਿਦੇਸ਼ ਯਾਤਰਾ ਦੀ ਇਜਾਜ਼ਤ ਮੰਗਣ ਵਾਲੀ ਅਰਜ਼ੀ ‘ਤੇ ਉਹ ਉਦੋਂ ਹੀ ਵਿਚਾਰ ਕਰੇਗੀ, ਜੇ ਉਹ 60 ਕਰੋੜ ਰੁਪਏ (ਜੋ ਕਿ ਉਨ੍ਹਾਂ ਵਿਰੁੱਧ ਧੋਖਾਧੜੀ ਦੇ ਮਾਮਲੇ ਵਿੱਚ ਸ਼ਾਮਲ ਰਕਮ ਹੈ) ਜਮ੍ਹਾਂ ਕਰਵਾਉਣਗੇ | ਸ਼ੈੱਟੀ ਅਤੇ ਕੁੰਦਰਾ ਵਿਰੁੱਧ 14 ਅਗਸਤ ਨੂੰ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ‘ਤੇ ਕਥਿਤ ਤੌਰ ‘ਤੇ ਕਾਰੋਬਾਰੀ ਦੀਪਕ ਕੋਠਾਰੀ (60) ਨਾਲ ਇੱਕ ਕਰਜ਼ਾ-ਕਮ-ਨਿਵੇਸ਼ ਸੌਦੇ ਵਿੱਚ ਲਗਭਗ 60 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਲਾਇਆ ਗਿਆ ਸੀ |