2 ਘੰਟਿਆਂ ‘ਚ ਫਟੇ 200 ਸਿਲੰਡਰ

0
99

ਜੈਪੁਰ : ਅਜਮੇਰ ਹਾਈਵੇ ‘ਤੇ ਬੀਤੀ ਰਾਤ 10 ਵਜੇ ਐੱਲ ਪੀ ਜੀ ਗੈਸ ਸਿਲੰਡਰਾਂ ਨਾਲ ਭਰੇ ਟਰੱਕ ਨੂੰ ਕੈਮੀਕਲ ਦੇ ਟੈਂਕਰ ਨੇ ਟੱਕਰ ਮਾਰ ਦਿੱਤੀ | ਇਸ ਨਾਲ ਜਲਣਸ਼ੀਲ ਕੈਮੀਕਲ ਨਾਲ ਭਰੇ ਟੈਂਕਰ ਦੇ ਕੈਬਿਨ ਵਿਚ ਅੱਗ ਲੱਗ ਗਈ ਤੇ ਸਿਲੰਡਰਾਂ ਵਿਚ ਧਮਾਕਾ ਹੋ ਗਿਆ | ਇਕ ਦੇ ਬਾਅਦ ਇਕ 200 ਸਿਲੰਡਰ ਫਟ ਗਏ | ਕੁਝ ਸਿਲੰਡਰ 500 ਮੀਟਰ ਦੂਰ ਖੇਤਾਂ ਵਿਚ ਜਾ ਡਿੱਗੇ | 10 ਕਿਲੋਮੀਟਰ ਤੱਕ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ | ਲਗਭਗ 2 ਘੰਟੇ ਤੱਕ ਸਿਲੰਡਰ ਫਟਦੇ ਰਹੇ | ਹਾਦਸੇ ਵਿਚ ਇਕ ਵਿਅਕਤੀ ਜ਼ਿੰਦਾ ਸੜ ਗਿਆ | ਫਾਇਰ ਬਿ੍ਗੇਡ ਦੀਆਂ 12 ਗੱਡੀਆਂ ਨੇ 3 ਘੰਟੇ ਬਾਅਦ ਅੱਗ ‘ਤੇ ਕਾਬੂ ਪਾਇਆ | ਟਰੱਕ ਵਿਚ ਲਗਭਗ 330 ਸਿਲੰਡਰ ਸਨ | ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਆਰ ਟੀ ਓ ਦੀ ਗੱਡੀ ਦੇਖ ਕੇ ਟੈਂਕਰ ਡਰਾਈਵਰ ਨੇ ਗੱਡੀ ਢਾਬੇ ਵੱਲ ਮੋੜ ਦਿੱਤੀ | ਇਸ ਦੌਰਾਨ ਗੈਸ ਸਿਲੰਡਰ ਨਾਲ ਭਰੇ ਟਰੱਕ ਨਾਲ ਟੈਂਕਰ ਟਕਰਾ ਗਿਆ | ਹਾਦਸਾ ਦੂਦੂ (ਜੈਪੁਰ) ਦੇ ਮੋਖਮਪੁਰਾ ਕੋਲ ਹੋਇਆ | ਹਾਦਸੇ ਵਿਚ ਉਥੇ ਖੜ੍ਹੇ 5 ਵਾਹਨ ਵੀ ਅੱਗ ਦੀ ਲਪੇਟ ਵਿਚ ਆ ਗਏ | ਘਟਨਾ ਦੇ ਬਾਅਦ ਹਾਈਵੇ ‘ਤੇ ਦੋਵੇਂ ਪਾਸੇ ਟਰੈਫਿਕ ਰੋਕ ਦਿੱਤਾ ਗਿਆ | ਹਾਈਵੇ ਨੂੰ ਸਵੇਰੇ ਲਗਭਗ 4.30 ਵਜੇ ਖੋਲਿ੍ਹਆ ਗਿਆ |