ਮੋਦੀ ਜੀ, ਸ਼ਾਹ ਨੇ ਮੀਰ ਜਾਫਰ ਸਾਬਤ ਹੋਣਾ : ਮਮਤਾ

0
114

ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਸਭ ਤੋਂ ਵੱਧ ਭਰੋਸੇਯੋਗ ਲਫਟੈਣ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਚ ਕੇ ਰਹਿਣ ਲਈ ਕਿਹਾ ਹੈ | ਹੜ੍ਹ ਪ੍ਰਭਾਵਤ ਇਲਾਕਿਆਂ ਦਾ ਤਿੰਨ ਦਿਨਾਂ ਦਾ ਦੌਰਾ ਕਰਕੇ ਪਰਤੀ ਮਮਤਾ ਨੇ ਬੁੱਧਵਾਰ ਇੱਥੇ ਹਵਾਈ ਅੱਡੇ ‘ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘ਅਮਿਤ ਸ਼ਾਹ ਖੇਡ ਖੇਡ ਰਿਹਾ ਹੈ | ਉਹ ਦੇਸ਼ ਦੇ ਐਕਟਿੰਗ ਪ੍ਰਧਾਨ ਮੰਤਰੀ ਵਾਂਗ ਵਿਚਰ ਰਿਹਾ ਹੈ | ਪ੍ਰਧਾਨ ਮੰਤਰੀ ਸਭ ਜਾਣਦੇ ਹਨ | ਮੈਂ ਦੁਖੀ ਮਨ ਨਾਲ ਬੇਨਤੀ ਕਰ ਰਹੀ ਹਾਂ ਕਿ ਉਹ ਸ਼ਾਹ ‘ਤੇ ਬਹੁਤਾ ਭਰੋਸਾ ਨਾ ਕਰਨ | ਇੱਕ ਦਿਨ ਉਹ ਤੁਹਾਡਾ ਮੀਰ ਜਾਫਰ ਬਣ ਜਾਵੇਗਾ |’ ਮਮਤਾ ਅਗਲੇ ਸਾਲ ਗਰਮੀਆਂ ਵਿੱਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਦੀ ਵਿਸ਼ੇਸ਼ ਡੰੂਘੀ ਸੁਧਾਈ ਲਈ ਸ਼ਾਹ ਵੱਲੋਂ ਪਾਏ ਜਾ ਰਹੇ ਜ਼ੋਰ ਤੋਂ ਕਾਫੀ ਨਾਰਾਜ਼ ਹੈ | ਮੀਰ ਜਾਫਰ ਨੇ ਪਲਾਸੀ ਦੀ ਜੰਗ ਵਿੱਚ ਵਿਸ਼ਵਾਸਘਾਤ ਕਰਕੇ ਸਿਰਾਜ-ਉਦ-ਦੌਲਾ ਨੂੰ ਹਰਵਾਇਆ ਸੀ | ਉਸ ਤੋਂ ਬਾਅਦ ਬਿ੍ਟਿਸ਼ ਈਸਟ ਇੰਡੀਆ ਕੰਪਨੀ ਲਈ ਭਾਰਤ ਵਿੱਚ ਸਿਆਸੀ ਤੇ ਵਪਾਰਕ ਦਾਬੇ ਦਾ ਰਾਹ ਪੱਧਰਾ ਹੋ ਗਿਆ ਸੀ | ਮੀਰ ਜਾਫਰ ਨੂੰ ਗ਼ੱਦਾਰ ਮੰਨਿਆ ਜਾਂਦਾ ਹੈ ਤੇ ਵਿਸ਼ਵਾਸਘਾਤ ਕਰਨ ਵਾਲਿਆਂ ਨੂੰ ਉਸ ਦੇ ਨਾਂਅ ਨਾਲ ਜੋੜਿਆ ਜਾਂਦਾ ਹੈ |