ਸਾਹਿਤ ਦਾ ਨੋਬੇਲ ਪੁਰਸਕਾਰ ਹੰਗਰੀ ਦੇ ਲਾਸਜ਼ਲੋ ਨੂੰ

0
156

ਸਟਾਕਹੋਮ : ਇਸ ਸਾਲ ਦਾ ਸਾਹਿਤ ਦਾ ਨੋਬੇਲ ਪੁਰਸਕਾਰ ਹੰਗਰੀ ਦੇ ਲੇਖਕ ਲਾਸਜ਼ਲੋ ਕਰਾਸਹੋਰਕਾਈ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਸਵੀਡਨ ਦੀ ਸਵੀਡਿਸ਼ ਅਕਾਦਮੀ ਨੇ ਕਿਹਾ ਕਿ ਲਾਸਜ਼ਲੋ ਦੀਆਂ ਰਚਨਾਵਾਂ ਬਹੁਤ ਪ੍ਰਭਾਵਸ਼ਾਲੀ ਤੇ ਦੂਰਦਰਸ਼ੀ ਹਨ। ਨੋਬੇਲ ਪੁਰਸਕਾਰ ਦੇ ਜੇਤੂ ਨੂੰ 110 ਲੱਖ ਸਵੀਡਿਸ਼ ਕਰੋਨਾ (ਦਸ ਕਰੋੜ ਰੁਪਏ ਤੋਂ ਜ਼ਿਆਦਾ) ਮਿਲਣਗੇ। ਭਾਰਤੀ ਮੂਲ ਦੇ ਸਲਮਾਨ ਰਸ਼ਦੀ ਵੀ ਪੁਰਸਕਾਰ ਦੀ ਦੌੜ ਵਿੱਚ ਸਨ।