ਫੈਸਲੇ ਤੋਂ ਨਰਾਜ਼ ਵਿਅਕਤੀ ਨੇ ਜੱਜ ਵੱਲ ਸੁੱਟੀ ਜੁੱਤੀ

0
108

ਅਹਿਮਦਾਬਾਦ : ਗੁਜਰਾਤ ਦੇ ਅਹਿਮਦਾਬਾਦ ਵਿੱਚ ਫੈਸਲੇ ਤੋਂ ਨਰਾਜ਼ ਇੱਕ ਵਿਅਕਤੀ ਵੱਲੋਂ ਜੱਜ ਵੱਲ ਜੁੱਤੀ ਸੁੱਟਣ ਦੀ ਖਬਰ ਹੈ | ਇਹ ਘਟਨਾ ਅਹਿਮਦਾਬਾਦ ਸੈਸ਼ਨ ਅਦਾਲਤ ਵਿੱਚ ਵਾਪਰੀ | ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਉਸ ਨੂੰ ਹਿਰਾਸਤ ਵਿੱਚ ਲੈ ਲਿਆ | ਹਾਲਾਂਕਿ ਜ਼ਿਲ੍ਹਾ ਜੱਜ ਨੇ ਉਸ ਨੂੰ ਜਾਣ ਦਿੱਤਾ ਅਤੇ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ | ਜਾਣਕਾਰੀ ਅਨੁਸਾਰ, ਜ਼ਿਲ੍ਹਾ ਜੱਜ ‘ਤੇ ਚੱਪਲ ਸੁੱਟਣ ਵਾਲਾ ਵਿਅਕਤੀ ਆਪਣੇ ਦਾਇਰ ਕੀਤੇ ਇੱਕ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਬਰੀ ਕੀਤੇ ਜਾਣ ਤੋਂ ਨਾਰਾਜ਼ ਸੀ | ਕਰੰਜ ਪੁਲਸ ਸਟੇਸ਼ਨ ਦੇ ਇੰਸਪੈਕਟਰ ਪੀ ਐਚ ਭਾਟੀ ਨੇ ਇਹ ਜਾਣਕਾਰੀ ਦਿੱਤੀ ਹੈ |