ਜੋਧਪੁਰ : ਰਾਜਸਥਾਨ ਬੱਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ ਹੈ | ਜਦੋਂ ਕਿ ਚਾਰ ਜ਼ਖਮੀ ਵੈਂਟੀਲੇਟਰ ‘ਤੇ ਹਨ | ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ਾਂ ਦੀ ਪਛਾਣ ਲਈ ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਤੋਂ ਡੀ.ਐਨ.ਏ. ਸੈਂਪਲ ਇਕੱਠੇ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਜੋਧਪੁਰ ਹਸਪਤਾਲ ਵਿੱਚ ਇਸ ਸਮੇਂ 14 ਜਣਿਆਂ ਦਾ ਇਲਾਜ ਚੱਲ ਰਿਹਾ ਹੈ | ਹਸਪਤਾਲ ਦੇ ਇੱਕ ਡਾਕਟਰ ਨੇ ਕਿਹਾ ਕਿ ਪਛਾਣ ਤੋਂ ਬਾਅਦ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ | ਇਹ ਪਤਾ ਲੱਗਿਆ ਹੈ ਕਿ ਬੱਸ ਦਾ ਦਰਵਾਜ਼ਾ ਜਾਮ ਹੋਣ ਕਾਰਨ ਹਾਦਸੇ ਦੌਰਾਨ ਜ਼ਿਆਦਾ ਮੌਤਾਂ ਹੋਈਆਂ ਹਨ | ਸਿਹਤ ਮੰਤਰੀ ਗਜੇਂਦਰ ਸਿੰਘ ਖਿਮਸਰ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਬੱਸ ਵਿੱਚ ਇੱਕੋ ਦਰਵਾਜ਼ਾ ਸੀ, ਕੋਈ ਐਮਰਜੈਂਸੀ ਐਗਜ਼ਿਟ ਨਹੀਂ ਸੀ, ਖਿੜਕੀਆਂ/ਸ਼ੀਸ਼ਿਆਂ ਨੂੰ ਤੋੜਨ ਲਈ ਕੋਈ ਅÏਜ਼ਾਰ ਨਹੀਂ ਸੀ, ਸੀਟਾਂ ਵਿਚਕਾਰ ਇੱਕ ਤੰਗ ਰਸਤਾ ਸੀ, ਜਿਸ ਕਾਰਨ ਯਾਤਰੀ ਉੱਥੇ ਹੀ ਫ਼ਸੇ ਰਹਿ ਗਏ |


