ਸਾਬਕਾ ਫੌਜੀਆਂ ਨੂੰ ਮਿਲਦੀਆਂ 3 ਗ੍ਰਾਂਟਾਂ ‘ਚ ਦੁੱਗਣਾ ਵਾਧਾ

0
81

ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਬਕਾ ਫੌਜੀਆਂ ਤੇ ਉਨ੍ਹਾਂ ਦੇ ਪਰਵਾਰਾਂ ਨੂੰ ਐਕਸ ਸਰਵਿਸਮੈਨ ਵੈੱਲਫੇਅਰ ਵਿਭਾਗ ਵੱਲੋਂ ਕੇਂਦਰੀ ਸੈਨਿਕ ਬੋਰਡ ਰਾਹੀਂ ਲਾਗੂ ਵੱਖ-ਵੱਖ ਸਕੀਮਾਂ ਤਹਿਤ ਮਿਲਦੀ ਵਿੱਤੀ ਸਹਾਇਤਾ ਦੁੱਗਣੀ ਕਰ ਦਿੱਤੀ ਹੈ | ਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਵਧੇ ਹੋਏ ਲਾਭਾਂ ਦੀ ਸੂਚੀ ਜਾਰੀ ਕੀਤੀ ਹੈ | ਜੰਗੀ ਜਗੀਰ ਨੂੰ ਪ੍ਰਤੀ ਲਾਭਪਾਤਰੀ 4,000 ਰੁਪਏ ਤੋਂ ਵਧਾ ਕੇ 8,000 ਰੁਪਏ ਪ੍ਰਤੀ ਮਾਸਿਕ ਕੀਤਾ ਗਿਆ ਹੈ | ਇਹ ਗ੍ਰਾਂਟ ਉਨ੍ਹਾਂ ਬਜ਼ੁਰਗ ਸਾਬਕਾ ਸੈਨਿਕਾਂ ਨੂੰ ਮਿਲਦੀ ਹੈ, ਜੋ ਪੈਨਸ਼ਨ ਲਈ ਯੋਗ ਨਹੀਂ ਹਨ | ਇਹ ਗ੍ਰਾਂਟ 65 ਸਾਲ ਤੋਂ ਵੱਧ ਉਮਰ ਦੀਆਂ ਉਨ੍ਹਾਂ ਦੀਆਂ ਵਿਧਵਾਵਾਂ ‘ਤੇ ਵੀ ਲਾਗੂ ਹੋਵੇਗੀ | ਇਸੇ ਤਰ੍ਹਾਂ ਪਹਿਲੀ ਜਮਾਤ ਤੋਂ ਲੈ ਕੇ ਗਰੈਜੂਏਸ਼ਨ ਤੱਕ ਦੋ ਆਸ਼ਰਿਤ ਬੱਚਿਆਂ ਲਈ ਪ੍ਰਤੀ ਵਿਅਕਤੀ ਮਿਲਦੀ ‘ਸਿੱਖਿਆ ਗ੍ਰਾਂਟ’ ਨੂੰ 1,000 ਰੁਪਏ ਤੋਂ ਵਧਾ ਕੇ 2,000 ਰੁਪਏ ਮਾਸਿਕ ਕੀਤਾ ਗਿਆ ਹੈ | ਸੈਨਿਕਾਂ ਦੀਆਂ ਵਿਧਵਾਵਾਂ ਲਈ ਦੋ ਸਾਲਾ ਪੋਸਟ ਗਰੈਜੂਏਟ ਕੋਰਸ ਲਈ ਵੀ ਇਹ ਰਾਸ਼ੀ ਵਧਾਈ ਜਾਵੇਗੀ |’ ਮੈਰਿਜ ਗ੍ਰਾਂਟ ਵੀ ਪ੍ਰਤੀ ਲਾਭਪਾਤਰੀ 50,000 ਰੁਪਏ ਤੋਂ ਵਧਾ ਕੇ 1,00,000 ਰੁਪਏ ਕਰ ਦਿੱਤੀ ਗਈ ਹੈ | ਇਹ ਸਾਬਕਾ ਸੈਨਿਕਾਂ ਦੀਆਂ ਦੋ ਧੀਆਂ ਤੱਕ ਅਤੇ ਵਿਧਵਾ ਪੁਨਰ-ਵਿਆਹ ਲਈ ਲਾਗੂ ਹੈ | ਸੋਧੀਆਂ ਦਰਾਂ 1 ਨਵੰਬਰ, 2025 ਤੋਂ ਜਮ੍ਹਾਂ ਕਰਵਾਈਆਂ ਗਈਆਂ |

ਕਾਂਗਰਸ ਉਮੀਦਵਾਰ ਵੱਲੋਂ ਨਾਮਜ਼ਦਗੀ ਕਾਗਜ਼ ਦਾਖਲ
ਤਰਨ ਤਾਰਨ : ਤਰਨ ਤਾਰਨ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਕਰਨਵੀਰ ਸਿੰਘ ਬੁਰਜ ਨੇ ਬੁੱਧਵਾਰ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰ ਕਮ ਐੱਸ ਡੀ ਐੱਮ ਤਰਨ ਤਾਰਨ ਗੁਰਮੀਤ ਸਿੰਘ ਕੋਲ ਦਾਖਲ ਕਰਵਾਏ |
ਇਸ ਮੌਕੇ ਭੁਪੇਸ਼ ਬਘੇਲ, ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ ਵੀ ਮੌਜੂਦ ਸਨ |