ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿਚਾਲੇ ਮੁੜ ਝੜਪਾਂ, 50 ਮੌਤਾਂ

0
97

ਇਸਲਾਮਾਬਾਦ : ਅਫ਼ਗਾਨਿਸਤਾਨ ਵਿੱਚ ਤਾਜ਼ਾ ਲੜਾਈ ਦੌਰਾਨ ਬੁੱਧਵਾਰ ਨੂੰ ਅਫ਼ਗਾਨ ਅਤੇ ਪਾਕਿਸਤਾਨੀ ਫੌਜਾਂ ਵਿਚਕਾਰ ਮੁੜ ਝੜਪਾਂ ਹੋਣ ਕਾਰਨ 50 ਮੌਤਾਂ ਹੋਣ ਦੀ ਖਬਰ ਹੈ | ਮਿ੍ਤਕਾਂ ‘ਚ ਦੋਵਾਂ ਪਾਸਿਆਂ ਦੇ ਫੌਜੀ ਤੇ ਆਮ ਲੋਕ ਸ਼ਾਮਲ ਹਨ | ਤਾਲਿਬਾਨ ਨੇ ਇਹ ਜਾਣਕਾਰੀ ਸਾਂਝੀ ਕੀਤੀ | ਇਸ ਲੜਾਈ ਨਾਲ ਪਿਛਲੇ ਹਫ਼ਤੇ ਦੇ ਅੰਤ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਹੋਏ ਝਗੜਿਆਂ ਤੋਂ ਬਾਅਦ ਬਣੀ ਨਾਜ਼ੁਕ ਸ਼ਾਂਤੀ ਭੰਗ ਹੋ ਗਈ | ਤਾਲਿਬਾਨ ਅਫ਼ਗਾਨਿਸਤਾਨ ਵਿੱਚ ਪਾਕਿਸਤਾਨੀ ਅੱਤਵਾਦੀਆਂ ਦੀ ਮੌਜੂਦਗੀ ਤੋਂ ਇਨਕਾਰ ਕਰਦਾ ਹੈ | ਅਫ਼ਗਾਨ ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਐਕਸ ‘ਤੇ ਕਿਹਾ, ”ਅੱਜ ਸਵੇਰੇ, ਪਾਕਿਸਤਾਨੀ ਫ਼ੌਜਾਂ ਨੇ ਹਮਲੇ ਕੀਤੇ… 12 ਤੋਂ ਵੱਧ ਨਾਗਰਿਕ ਸ਼ਹੀਦ ਹੋ ਗਏ ਅਤੇ 100 ਤੋਂ ਵੱਧ ਜ਼ਖਮੀ ਹੋ ਗਏ |” ਤਾਲਿਬਾਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਵੱਡੀ ਗਿਣਤੀ ਵਿੱਚ ਪਾਕਿਸਤਾਨੀ ਫੌਜੀਆਂ ਨੂੰ ਮਾਰਿਆ ਹੈ | ਉਨ੍ਹਾਂ ਦੀਆਂ ਚੌਕੀਆਂ ਅਤੇ ਕੇਂਦਰਾਂ ‘ਤੇ ਕਬਜ਼ਾ ਕਰ ਲਿਆ ਹੈ ਅਤੇ ਹਥਿਆਰ ਅਤੇ ਟੈਂਕ ਜ਼ਬਤ ਕਰ ਲਏ ਹਨ | ਪਾਕਿਸਤਾਨੀ ਅਧਿਕਾਰੀਆਂ ਨੇ ਝੜਪਾਂ ਲਈ ਤਾਲਿਬਾਨ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਸਰਹੱਦ ਦੇ ਉਨ੍ਹਾਂ ਦੇ ਪਾਸੇ ਚਾਰ ਨਾਗਰਿਕ ਜ਼ਖਮੀ ਹੋਏ ਹਨ | ਝੜਪਾਂ ਉਪਰੰਤ ਦੋਵੇਂ ਧਿਰਾਂ 48 ਘੰਟਿਆਂ ਦੀ ਜੰਗਬੰਦੀ ਲਈ ਸਹਿਮਤ ਹੋ ਗਈਆਂ |