ਪੀ ਕੇ ਨਹੀਂ ਲੜਨਗੇ

0
176

ਪਟਨਾ : ਐੱਨ ਡੀ ਏ ਤੇ ਮਹਾਂ ਗੱਠਬੰਧਨ ਦੇ ਮੁਕਾਬਲੇ ਸਾਰੀਆਂ 243 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕਰਨ ਵਾਲੀ ਜਨ ਸੁਰਾਜ ਪਾਰਟੀ ਦੇ ਬਾਨੀ ਪ੍ਰਸ਼ਾਂਤ ਕੁਮਾਰ ਉਰਫ ਪੀ ਕੇ ਨੇ ਕਿਹਾ ਹੈ ਕਿ ਉਹ ਪਾਰਟੀ ਦੇ ਵਡੇਰੇ ਹਿੱਤਾਂ ਵਿੱਚ ਖੁਦ ਚੋਣ ਨਹੀਂ ਲੜਨਗੇ | ਉਨ੍ਹਾ ਕਿਹਾ, ”ਜੇ ਮੈਂ ਚੋਣ ਲੜੀ ਤਾਂ ਮੇਰਾ ਧਿਆਨ ਸਮੁੱਚੇ ਸੂਬੇ ਤੋਂ ਭਟਕ ਜਾਵੇਗਾ |” ਪਹਿਲਾਂ ਉਨ੍ਹਾ ਦੇ ਰਾਘੋਪੁਰ ਤੋਂ ਲੜਨ ਦੇ ਚਰਚੇ ਸਨ, ਜਿੱਥੇ ਰਾਜਦ ਦੇ ਤੇਜਸਵੀ ਯਾਦਵ ਨੇ ਬੁੱਧਵਾਰ ਕਾਗਜ਼ ਦਾਖਲ ਕੀਤੇ |