ਰਜ਼ੀਆ ਦੇ ਬੇਟੇ ਦਾ ਦੇਹਾਂਤ

0
90

ਮਾਲੇਰਕੋਟਲਾ : ਪੰਜਾਬ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਅਤੇ ਸਾਬਕਾ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੇ ਸਪੁੱਤਰ ਆਕਿਲ ਅਖ਼ਤਰ (33) ਸਾਲ ਦਾ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਰਿਹਾਇਸ਼ ਵਿਖੇ ਅਚਾਨਕ ਦਿਹਾਂਤ ਹੋ ਗਿਆ ਹੈ | ਆਕਿਲ ਅਖ਼ਤਰ ਨੂੰ ਜੱਦੀ ਪਿੰਡ ਹਰਡਾ ਖੇੜੀ (ਸਹਾਰਨਪੁਰ, ਉੱਤਰ ਪ੍ਰਦੇਸ਼) ਵਿਖੇ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ | ਆਕਿਲ ਅਖ਼ਤਰ ਆਪਣੇ ਪਿੱਛੇ ਪਤਨੀ ਜ਼ੈਨਬ ਅਖ਼ਤਰ ਤੋਂ ਇਲਾਵਾ ਇਕ ਬੇਟਾ ਅਤੇ ਬੇਟੀ ਛੱਡ ਗਏ ਹਨ |