ਪੋਨਾ : ਜਗਰਾਓਾ ਦੇ ਪਿੰਡ ਪੋਨਾ ਵਿਚ ਮਰਹੂਮ ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਕੀਤੀ ਗਈ | ਭੋਗ ਸਮਾਗਮ ਵਿਚ ਗਾਇਕ ਦੇ ਵੱਡੀ ਗਿਣਤੀ ਦੋਸਤ, ਪ੍ਰਸ਼ੰਸਕ, ਹਮਾਇਤੀ, ਉੱਘੀਆਂ ਹਸਤੀਆਂ ਤੇ ਪਰਵਾਰਕ ਮੈਂਬਰ ਸ਼ਾਮਲ ਹੋਏ | ਭੋਗ ਸਮਾਗਮ ਵਿਚ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਸੀਨੀਅਰ ਕਲੇਰ, ਮਰਹੂਮ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ, ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਅਮਰੀਕ ਸਿੰਘ ਆਲੀਵਾਲ, ਲੱਖਾ ਸਿਧਾਣਾ, ਅਨਮੋਨ ਕਵਾਤੜਾ ਤੇ ਕਈ ਹੋਰ ਸ਼ਾਮਲ ਹੋਏ |


