ਗਰੀਬ ਰੱਥ ਨੂੰ ਅੱਗ

0
112

ਫਤਿਹਗੜ੍ਹ ਸਾਹਿਬ : ਅੰਮਿ੍ਤਸਰ ਤੋਂ ਬਿਹਾਰ ਦੇ ਸਹਰਸਾ ਜਾ ਰਹੀ ਗਰੀਬ ਰੱਥ ਗੱਡੀ ਦੇ ਏ ਸੀ ਕੋਚ ਨੰਬਰ ਜੀ-19 ਨੂੰ ਸ਼ਨਿੱਚਰਵਾਰ ਸਵੇਰੇ 7.22 ਵਜੇ ਸਰਹਿੰਦ ਰੇਲਵੇ ਸਟੇਸ਼ਨ ਨੇੜੇ ਅਚਾਨਕ ਅੱਗ ਲੱਗ ਗਈ | ਇਸ ਦੌਰਾਨ ਇੱਕ ਅÏਰਤ ਜ਼ਖਮੀ ਹੋ ਗਈ | ਸਟਾਫ ਤੇ ਲੋਕਾਂ ਵੱਲੋਂ ਯਾਤਰੀਆਂ ਨੂੰ ਤੁਰੰਤ ਦੂਜੇ ਡੱਬਿਆਂ ਵਿੱਚ ਟਰਾਂਸਫਰ ਕਰ ਦੇਣ ਕਰਕੇ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਪ੍ਰਭਾਵਤ ਡੱਬੇ ਨੂੰ ਵੱਖ ਕਰਕੇ ਬਾਕੀ ਗੱਡੀ ਰਵਾਨਾ ਕਰ ਦਿੱਤੀ ਗਈ | ਗੱਡੀ ਦਾ ਸਰਹਿੰਦ ਸਟਾਪੇਜ ਨਹੀਂ ਸੀ ਅਤੇ ਇਸ ਨੇ ਅੰਬਾਲਾ ਕੈਂਟ ਰੁਕਣਾ ਸੀ |