ਕੁੜਤਾ ਪਾੜ ਪ੍ਰੋਟੈੱਸਟ

0
90

ਪਟਨਾ : ਟਿਕਟ ਨਾ ਮਿਲਣ ‘ਤੇ ਮਦਨ ਪ੍ਰਸਾਦ ਸ਼ਾਹ ਨੇ ਐਤਵਾਰ ਇੱਥੇ ਰਾਜਦ ਪ੍ਰਧਾਨ ਲਾਲੂ ਪ੍ਰਸਾਦ ਦੀ ਕੋਠੀ ਅੱਗੇ  ਪਾੜ ਪ੍ਰੋਟੈੱਸਟ ਕੀਤਾ | 2020 ਵਿੱਚ ਮਧੂਬਨ ਹਲਕੇ ਤੋਂ 2700 ਵੋਟਾਂ ਦੇ ਫਰਕ ਨਾਲ ਹਾਰਨ ਵਾਲੇ ਸ਼ਾਹ ਨੇ ਦੋਸ਼ ਲਾਇਆ ਕਿ ਉਸ ਨੂੰ ਕਿਹਾ ਗਿਆ ਕਿ ਜੇ 2 ਕਰੋੜ 70 ਲੱਖ ਰੁਪਏ ਦੇਵੇਂਗਾ ਤਾਂ ਟਿਕਟ ਮਿਲੇਗੀ | ਉਸ ਨੇ ਕਿਹਾ ਕਿ ਜਿਸ ਡਾ. ਸੰਤੋਸ਼ ਕੁਸ਼ਵਾਹਾ ਨੂੰ ਟਿਕਟ ਦਿੱਤੀ ਗਈ ਹੈ, ਉਹ ਭਾਜਪਾ ਦਾ ਏਜੰਟ ਹੈ |
ਮੇਰੀ ਜਾਂ ਮੁਕਾਬਲਾ ਮੰਤਰੀ ਨਾਲ
ਪਟਨਾ : ਬਿਹਾਰ ਅਸੈਂਬਲੀ ਦੇ ਗੋਪਾਲਗੰਜ ਜ਼ਿਲ੍ਹੇ ਦੀ ਭੋਰੇ ਸੀਟ ਤੋਂ ਕਿੰਨਰ ਸੋਸ਼ਲ ਵਰਕਰ ਪ੍ਰੀਤੀ ਕਿੰਨਰ ਸਿੱਖਿਆ ਮੰਤਰੀ ਤੇ ਜਨਤਾ ਦਲ (ਯੂ) ਦੇ ਸਿਟਿੰਗ ਵਿਧਾਇਕ ਸੁਨੀਲ ਕੁਮਾਰ ਖਿਲਾਫ ਜਨ ਸੁਰਾਜ ਪਾਰਟੀ ਵੱਲੋਂ ਮੈਦਾਨ ਵਿੱਚ ਨਿੱਤਰੀ ਹੈ | ਹੁਣ ਤੱਕ ਦੇਸ਼ ਵਿੱਚ ਇੱਕੋ ਕਿੰਨਰ ਸ਼ਬਨਮ ਬਾਨੋ ਵਿਧਾਇਕ ਬਣੀ ਹੈ | ਉਸ ਨੇ ਮੱਧ ਪ੍ਰਦੇਸ਼ ਦੇ ਸੋਹਾਗਪੁਰ ਹਲਕੇ ਦੀ 1998 ਤੋਂ 2003 ਤੱਕ ਨੁਮਾਇੰਦਗੀ ਕੀਤੀ |
ਦਿੱਲੀ ਨੂੰ ਇੰਦਰਪ੍ਰਸਥ ਦਾ ਨਾਂਅ ਦਿਓ : ਵਿਹਿਪ
ਨਵੀਂ ਦਿੱਲੀ : ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਦੇ ਦਿੱਲੀ ਪ੍ਰਾਂਤ ਸਕੱਤਰ ਸੁਰਿੰਦਰ ਕੁਮਾਰ ਗੁਪਤਾ ਨੇ ਸੱਭਿਆਚਾਰ ਮੰਤਰੀ ਕਪਿਲ ਮਿਸ਼ਰਾ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਦਿੱਲੀ ਦਾ ਨਾਂਅ ਇੰਦਰਪ੍ਰਸਥ ਕਰ ਦਿੱਤਾ ਜਾਵੇ | ਉਸ ਨੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਾ ਨਾਂਅ ਇੰਦਰਪ੍ਰਸਥ ਇੰਟਰਨੈਸ਼ਨਲ ਏਅਰਪੋਰਟ, ਦਿੱਲੀ ਰੇਲਵੇ ਸਟੇਸ਼ਨ ਦਾ ਨਾਂਅ ਇੰਦਰਪ੍ਰਸਥ ਰੇਲਵੇ ਸਟੇਸ਼ਨ ਅਤੇ ਸ਼ਾਹਜਹਾਂਬਾਦ ਡਿਵੈੱਲਪਮੈਂਟ ਬੋਰਡ ਦਾ ਨਾਂਅ ਇੰਦਰਪ੍ਰਸਥ ਡਿਵੈੱਲਪਮੈਂਟ ਬੋਰਡ ਰੱਖਣ ਦੀ ਵੀ ਮੰਗ ਕੀਤੀ ਹੈ | ਉਸ ਨੇ ਰਾਜਾ ਹੇਮਚੰਦਰ ਵਿਕਰਮਾਦਿਤਿਆ ਦੀ ਵਿਸ਼ਾਲ ਯਾਦਗਾਰ ਤੇ ਰਾਜਾ ਹੇਮਚੰਦਰ ਵਿਕਰਮਾਦਿਤਿਆ ਮਿਲਟਰੀ ਸਕੂਲ ਬਣਾਉਣ ਦਾ ਵੀ ਸੁਝਾਅ ਦਿੱਤਾ ਹੈ |