ਨਵੀਂ ਦਿੱਲੀ : ਦੀਵਾਲੀ ਮੌਕੇ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਘਰ ਖੁਸ਼ੀਆਂ ਆਈਆਂ ਹਨ | ਪਰਿਣੀਤੀ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਹੈ |
ਅਦਾਕਾਰਾ ਪਰਿਣੀਤੀ ਤੇ ਰਾਘਵ ਚੱਢਾ ਨੇ ਇੰਸਟਾਗ੍ਰਾਮ ‘ਤੇ ਆਪਣੇ ਪੁੱਤਰ ਦੇ ਆਉਣ ਦਾ ਐਲਾਨ ਕਰਦੇ ਹੋਏ ਇਕ ਪੋਸਟ ਸਾਂਝੀ ਕੀਤੀ ਹੈ | ਅਦਾਕਾਰਾ ਦੀਵਾਲੀ ਮਨਾਉਣ ਲਈ ਦਿੱਲੀ ਪਹੁੰਚੀ ਸੀ ਅਤੇ ਐਤਵਾਰ ਦੁਪਹਿਰ ਨੂੰ ਡਿਲੀਵਰੀ ਲਈ ਹਸਪਤਾਲ ਵਿੱਚ ਦਾਖ਼ਲ ਹੋਈ ਸੀ | ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਸਤੰਬਰ 2023 ਵਿਚ ਦਿੱਲੀ ਵਿੱਚ ਵਿਆਹ ਕੀਤਾ ਸੀ |


