ਪਰਥ : ਮੀਂਹ ਕਾਰਨ 26-26 ਓਵਰਾਂ ਦੇ ਰਹਿ ਗਏ ਪਹਿਲੇ ਮੈਚ ਵਿੱਚ ਆਸਟ੍ਰੇਲੀਆ ਨੇ ਐਤਵਾਰ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ | ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 26 ਓਵਰਾਂ ‘ਚ ਨੌਂ ਵਿਕਟਾਂ ਗੁਆ ਕੇ 136 ਦੌੜਾਂ ਬਣਾਈਆਂ ਸਨ | ਮੇਜ਼ਬਾਨ ਟੀਮ ਨੇ ਟੀਚੇ ਨੂੰ 21.1 ਓਵਰ ਵਿੱਚ ਪੂਰਾ ਕਰ ਲਿਆ | ਕਪਤਾਨ ਮਿਸ਼ੈਲ ਮਾਰਸ਼ 52 ਗੇਂਦਾਂ ‘ਤੇ ਨਾਬਾਦ 46 ਦੌੜਾਂ ਬਣਾ ਕੇ ਸਭ ਤੋਂ ਵੱਧ ਸਕੋਰ ਬਣਾਉਣ ਵਾਲਾ ਰਿਹਾ | ਵਿਕਟਕੀਪਰ ਜੋਸ਼ ਫਿਲਿਪ ਨੇ 37 ਦੌੜਾਂ ਬਣਾਈਆਂ | ਵਿਰਾਟ ਕੋਹਲੀ ਨੇ ਅੱਠ ਗੇਂਦਾਂ ਖੇਡੀਆਂ, ਪਰ ਉਹ ਖਾਤਾ ਖੋਲ੍ਹਣ ਵਿੱਚ ਨਾਕਾਮ ਰਿਹਾ | ਰੋਹਿਤ ਸ਼ਰਮਾ ਨੇ ਅੱਠ ਤੇ ਕਪਤਾਨ ਸ਼ੁਭਮਨ ਗਿੱਲ ਨੇ 10 ਦੌੜਾਂ ਬਣਾਈਆਂ | ਸ਼੍ਰੇਅਸ ਅਈਅਰ ਨੇ 11, ਰਾਹੁਲ ਨੇ ਸਭ ਤੋਂ ਵੱਧ 38, ਜਦਕਿ ਅਕਸ਼ਰ ਪਟੇਲ ਨੇ 31 ਦੌੜਾਂ ਬਣਾਈਆਂ |



