ਚੰਡੀਗੜ੍ਹ : ਦੇਸ਼ ਦੇ ਮਸ਼ਹੂਰ ਡੇਲੀ ਸੋਪ ਸ਼ੋਅ ‘ਕਿਉਂਕਿ ਸਾਸ ਭੀ ਕਭੀ ਬਹੂ ਥੀ 2’ ਵਿੱਚ ਇੱਕ ਨਵਾਂ ਮੋੜ ਆਉਣ ਵਾਲਾ ਹੈ | ਇਸ ਅਚਨਚੇਤ ਪਰ ਦਿਲਚਸਪ ਘਟਨਾਕ੍ਰਮ ਵਿੱਚ ਮਾਈਕ੍ਰੋਸੌਫਟ ਦੇ ਸਹਿ-ਸੰਸਥਾਪਕ ਅਤੇ ਸਮਾਜ ਸੇਵੀ ਬਿਲ ਗੇਟਸ ‘ਕਿਉਂਕਿ ਸਾਸ ਭੀ ਕਭੀ ਬਹੂ ਥੀ 2’ ਵਿੱਚ ਇੱਕ ਵਿਸ਼ੇਸ਼ ਪੇਸ਼ਕਾਰੀ ਦੇਣ ਲਈ ਤਿਆਰ ਹਨ | ਇਹ ਸਹਿਯੋਗ ‘ਕਹਾਣੀ ਘਰ ਘਰ ਕੀ’ ਦੇ ਸਿਤਾਰਿਆਂ ਸਾਕਸ਼ੀ ਤੰਵਰ ਅਤੇ ਕਿਰਨ ਕਰਮਾਰਕਰ ਦੇ ਉਸੇ ਸ਼ੋਅ ‘ਤੇ ਮੁੜ ਇਕੱਠੇ ਹੋਣ ਤੋਂ ਤੁਰੰਤ ਬਾਅਦ ਹੋਇਆ ਹੈ | ਮੀਡੀਆ ਰਿਪੋਰਟਾਂ ਅਨੁਸਾਰ ਗੇਟਸ ਦੀ ਪੇਸ਼ਕਾਰੀ ਇੱਕ ਵਰਚੁਅਲ ਫਾਰਮੈਟ ਵਿੱਚ ਹੋਵੇਗੀ, ਜੋ ਇੱਕ ਵਿਸ਼ੇਸ਼ ਤਿੰਨ-ਐਪੀਸੋਡ ਦੀ ਕਹਾਣੀ ਵਿੱਚ ਦਿਖਾਈ ਜਾਵੇਗੀ | ਇਸ ਕਹਾਣੀ ਦਾ ਕੇਂਦਰ ਮਾਂ ਅਤੇ ਨਵਜੰਮੇ ਬੱਚਿਆਂ ਦੀ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨਾ ਹੋਵੇਗਾ, ਇੱਕ ਅਜਿਹਾ ਖੇਤਰ ਜਿਸ ਲਈ ਬਿਲ ਐਂਡ ਮੇਲਿੰਡਾ ਗੇਟਸ ਫਾਊਾਡੇਸ਼ਨ ਲੰਬੇ ਸਮੇਂ ਤੋਂ ਵਚਨਬੱਧ ਹੈ | ਸ਼ੋਅ ਦੇ ਇਸ ਹਿੱਸੇ ਵਿੱਚ ਬਿਲ ਗੇਟਸ ਅਤੇ ਅਦਾਕਾਰਾ ਤੋਂ ਸਿਆਸਤਦਾਨ ਬਣੀ ਸਮਿ੍ਤੀ ਇਰਾਨੀ ਵਿਚਕਾਰ ਇੱਕ ਵੀਡੀਓ ਕਾਲ ਸ਼ਾਮਲ ਹੋਵੇਗੀ |




