ਸ੍ਰੀਲੰਕਾ ‘ਚ ਵਿਰੋਧੀ ਧਿਰ ਦੇ ਨੇਤਾ ਦੀ ਗੋਲੀਆਂ ਮਾਰ ਕੇ ਹੱਤਿਆ

0
88

ਕੋਲੰਬੋ : ਸ੍ਰੀਲੰਕਾ ਵਿੱਚ ਵਿਰੋਧੀ ਧਿਰ ਦੇ ਨੇਤਾ ਲਾਸੰਥਾ ਵਿਕਰਮੇਸੇਕੇਰਾ ਦਾ ਬੁੱਧਵਾਰ ਨੂੰ ਉਨ੍ਹਾ ਦੇ ਦਫਤਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ | ਦੇਸ਼ ਵਿੱਚ ਵਧਦੀ ਹਿੰਸਾ ‘ਚ ਕਿਸੇ ਸਿਆਸਤਦਾਨ ਦੇ ਕਤਲ ਦਾ ਇਹ ਪਹਿਲਾ ਮਾਮਲਾ ਹੈ | 38 ਸਾਲਾ ਵਿਕਰਮੇਸੇਕੇਰਾ ਵੇਲੀਗਾਮਾ ਸ਼ਹਿਰ ਦੇ ਕੌਂਸਲ ਚੇਅਰਮੈਨ ਸਨ | ਉਹ ਆਪਣੇ ਦਫਤਰ ਵਿੱਚ ਵੋਟਰਾਂ ਨੂੰ ਮਿਲ ਰਹੇ ਸਨ, ਜਦੋਂ ਇੱਕ ਹਮਲਾਵਰ ਨੇ ਰਿਵਾਲਵਰ ਨਾਲ ਉਨ੍ਹਾ ‘ਤੇ ਕਈ ਗੋਲੀਆਂ ਚਲਾਈਆਂ | ਪੁਲਸ ਅਨੁਸਾਰ ਹਮਲਾਵਰ ਮੌਕੇ ਤੋਂ ਭੱਜ ਗਿਆ ਅਤੇ ਹਮਲੇ ਵਿੱਚ ਕੋਈ ਹੋਰ ਜ਼ਖਮੀ ਨਹੀਂ ਹੋਇਆ | ਕਤਲ ਦਾ ਉਦੇਸ਼ ਅਜੇ ਸਪੱਸ਼ਟ ਨਹੀਂ ਹੈ |