ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ‘ਤੇ ਬਰਫ਼ਬਾਰੀ

0
71

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ਵਿੱਚ ਬੁੱਧਵਾਰ ਨੂੰ ਦੂਜੇ ਦਿਨ ਵੀ ਬਰਫ਼ਬਾਰੀ ਹੋਈ, ਜਿਸ ਨਾਲ ਤਾਪਮਾਨ ਹੋਰ ਡਿੱਗ ਗਿਆ | ਅਧਿਕਾਰੀਆਂ ਨੇ ਦੱਸਿਆ ਕਿ ਲਾਹੌਲ ਤੇ ਸਪਿਤੀ ਜ਼ਿਲ੍ਹੇ ਦੇ ਗੋਂਧਲਾ ਤੇ ਕੇਲੌਂਗ ਵਿੱਚ ਕ੍ਰਮਵਾਰ ਪੰਜ ਸੈਂਟੀਮੀਟਰ ਅਤੇ ਚਾਰ ਸੈਂਟੀਮੀਟਰ ਬਰਫ਼ਬਾਰੀ ਪਈ | ਸ਼ਿਮਲਾ ਦੇ ਮੌਸਮ ਵਿਭਾਗ ਦੇ ਡਾਇਰੈਕਟਰ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਅਗਲੇ ਦੋ ਦਿਨਾਂ ਤੱਕ ਮਜ਼ਬੂਤ ਸਰਗਰਮ ਪੱਛਮੀ ਗੜਬੜੀ ਸੂਬੇ ਨੂੰ ਪ੍ਰਭਾਵਿਤ ਕਰੇਗੀ ਅਤੇ ਸਾਰੇ ਜ਼ਿਲਿ੍ਹਆਂ ਵਿੱਚ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ | ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਸਿੰਥਨ ਟੌਪ, ਗੁਲਮਰਗ ਦੇ ਅਫ਼ਰਵਤ, ਜ਼ੋਜਿਲਾ ਪਾਸ, ਕੁਪਵਾੜਾ ਦੇ ਬੰਗਸ, ਗੁਰੇਜ਼ ਵਾਦੀ ਦੇ ਰਾਜ਼ਦਾਨ ਪਾਸ ਅਤੇ ਹੋਰ ਉੱਚੇ ਇਲਾਕਿਆਂ ਵਿੱਚ ਬਰਫ਼ਬਾਰੀ ਹੋਈ |