ਭਾਜਪਾਈਆਂ ਦਾ ਸਦਾਚਾਰ!

0
103

ਭਾਜਪਾ ਦੇ ਸਾਬਕਾ ਕੌਮੀ ਜਨਰਲ ਸਕੱਤਰ ਤੇ ਮੱਧ ਪ੍ਰਦੇਸ਼ ਦੇ ਕੈਬਨਿਟ ਮੰਤਰੀ ਕੈਲਾਸ਼ ਵਿਜੇਵਰਗੀਆ ਨੇ ਬੀਤੇ ਵੀਰਵਾਰ ਸਵੇਰੇ ਇੰਦੌਰ ਵਿੱਚ ਆਪਣੇ ਹੋਟਲ ’ਚੋਂ ਨਿਕਲ ਕੇ ਪੈਦਲ ਇਕ ਕੈਫੇ ਵੱਲ ਜਾ ਰਹੀਆਂ ਦੋ ਆਸਟ੍ਰੇਲੀਆਈ �ਿਕਟ ਖਿਡਾਰਨਾਂ ਨਾਲ ਇੱਕ ਵਿਅਕਤੀ ਵੱਲੋਂ ਛੇੜਛਾੜ ਕਰਨ ਦੀ ਘਟਨਾ ’ਤੇ ਅਮਨ-ਕਾਨੂੰਨ ਲਾਗੂ ਕਰਨ ਵਾਲਿਆਂ ’ਤੇ ਉਗਲ ਚੁੱਕਣ ਦੀ ਥਾਂ ਇਹ ਟਿੱਪਣੀ ਕੀਤੀ ਕਿ ਆਸਟ੍ਰੇਲੀਆਈ ਖਿਡਾਰਨਾਂ ਨੂੰ ਇਸ ਘਟਨਾ ਤੋਂ ਸਬਕ ਸਿੱਖਣਾ ਚਾਹੀਦਾ ਹੈ, ਉਨ੍ਹਾਂ ਨੂੰ ਬਾਹਰ ਨਿਕਲਣ ਤੋਂ ਪਹਿਲਾਂ ਸਥਾਨਕ ਪ੍ਰਸ਼ਾਸਨ ਨੂੰ ਸੂਚਿਤ ਕਰਨਾ ਚਾਹੀਦਾ ਸੀ। ਭਾਰਤ ਵਿੱਚ �ਕਕਟ ਪ੍ਰਤੀ ਜ਼ਬਰਦਸਤ ਦੀਵਾਨਗੀ ਹੈ। ਉਨ੍ਹਾ ਇੱਕ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੱਕ ਵਾਰ ਉਹ ਇੰਗਲੈਂਡ ਦੇ ਇੱਕ ਹੋਟਲ ਵਿੱਚ ਸਨ ਤੇ ਨਾਲ ਹੀ ਇੱਕ ਫੁੱਟਬਾਲਰ ਵੀ ਰੁਕਿਆ ਹੋਇਆ ਸੀ। ਅਚਾਨਕ ਉਸ ਦੇ ਵੱਡੀ ਗਿਣਤੀ ’ਚ ਪ੍ਰਸੰਸਕ ਆ ਗਏ। ਇੱਕ ਕੁੜੀ ਨੇ ਉਸ ਨੂੰ ਚੰੁਮ ਲਿਆ। ਕਈ ਆਟੋਗ੍ਰਾਫ ਲੈਣ ਲਈ ਉਤਾਵਲੇ ਸਨ। ਇਸ ਦੌਰਾਨ ਉਸ ਦੇ ਕੱਪੜੇ ਤੱਕ ਪਾੜ ਦਿੱਤੇ ਗਏ। ਇਸ ਕਰਕੇ ਖਿਡਾਰੀਆਂ ਨੂੰ ਆਪਣੀ ਲੋਕਪਿ੍ਰਅਤਾ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ।
ਆਸਟ੍ਰੇਲੀਆਈ ਖਿਡਾਰਨਾਂ ਆਈ ਸੀ ਸੀ ਮਹਿਲਾ �ਿਕਟ ਵਿਸ਼ਵ ਕੱਪ ਖੇਡਣ ਆਈਆਂ ਹਨ। ਆਈ ਸੀ ਸੀ ਦੇ ਚੇਅਰਮੈਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਹਨ। ਇਹ ਪਹਿਲੀ ਵਾਰ ਨਹੀਂ ਹੈ, ਜਦ ਵਿਜੇਵਰਗੀਆ ਨੇ ਮਹਿਲਾਵਾਂ ਬਾਰੇ ਆਪਣੇ ਬਿਆਨ ਨਾਲ ਵਿਵਾਦ ਖੜ੍ਹਾ ਕੀਤਾ ਹੈ। ਕੁਝ ਮਹੀਨੇ ਪਹਿਲਾਂ ਉਨ੍ਹਾ ਰਾਹੁਲ ਗਾਂਧੀ ਤੇ ਪਿ੍ਰਅੰਕਾ ਗਾਂਧੀ ਬਾਰੇ ਕਿਹਾ ਸੀ, ‘ਅਸੀਂ ਪੁਰਾਣੀ ਸੰਸ�ਿਤੀ ਦੇ ਲੋਕ ਹਾਂ। ਅਸੀਂ ਭੈਣਾਂ ਦੇ ਘਰ ਦਾ ਪਾਣੀ ਵੀ ਨਹੀਂ ਪੀਂਦੇ। ਮੇਰੀ ਭੂਆ ਜੀਰਾਪੁਰ ਰਹਿੰਦੀ ਸੀ ਅਤੇ ਮੇਰੇ ਪਿਤਾ ਆਪਣੇ ਘਰੋਂ ਪਾਣੀ ਦਾ ਘੜਾ ਲੈ ਕੇ ਉਥੇ ਜਾਂਦੇ ਸਨ। ਅੱਜ ਦੇ ਸਾਡੇ ਆਪੋਜ਼ੀਸ਼ਨ ਆਗੂ ਚੌਰਾਹੇ ਵਿੱਚ ਛੋਟੀਆਂ ਭੈਣਾਂ ਨੂੰ ਚੁੰਮ ਲੈਂਦੇ ਹਨ। ਮੈਂ ਤੁਹਾਥੋਂ ਪੁੱਛਦਾ ਹਾਂ ਕਿ ਤੁਹਾਡੇ ਵਿੱਚੋਂ ਕਿਹੜਾ ਆਪਣੀ ਛੋਟੀ ਭੈਣ ਜਾਂ ਬੇਟੀਆਂ ਨੂੰ ਜਨਤਕ ਤੌਰ ’ਤੇ ਚੁੰਮਦਾ ਹੈ? ’ ਵਿਜੇਵਰਗੀਆ ਨੇ ਪੰਜ ਜੂਨ ਨੂੰ ਵੀ ਇੱਕ ਇਕੱਠ ’ਚ ਪਤਲੇ ਕੱਪੜੇ ਪਹਿਨਣ ਵਾਲੀਆਂ ਮੁਟਿਆਰਾਂ ਪ੍ਰਤੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਸੀ, ‘ਪੱਛਮ ਵਿੱਚ ਇਹ ਵਿਸ਼ਵਾਸ ਹੈ ਕਿ ਘੱਟ ਕੱਪੜੇ ਪਾਉਣ ਵਾਲੀਆਂ ਬੀਬੀਆਂ ਤੇ ਘੱਟ ਬੋਲਣ ਵਾਲੇ ਆਗੂਆਂ ਨੂੰ ਸਲਾਹਿਆ ਜਾਂਦਾ ਹੈ, ਪਰ ਮੈਂ ਇਸ ਵਿੱਚ ਵਿਸ਼ਵਾਸ ਨਹੀਂ ਕਰਦਾ। ਮੇਰੇ ਲਈ ਬੀਬੀਆਂ ਦੇਵੀਆਂ ਹਨ ਤੇ ਉਨ੍ਹਾਂ ਨੂੰ ਉਸੇ ਹਿਸਾਬ ਨਾਲ ਕੱਪੜੇ ਪਾਉਣੇ ਚਾਹੀਦੇ ਹਨ।’
ਦਰਅਸਲ, ਅਜਿਹੀਆਂ ਟਿੱਪਣੀਆਂ ਸਿਰਫ ਵਿਜੇਵਰਗੀਆ ਹੀ ਨਹੀਂ ਕਰਦੇ, ਭਾਜਪਾ ਅਜਿਹੇ ਆਗੂਆਂ ਨਾਲ ਭਰੀ ਪਈ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਭੋਪਾਲ ਵਿੱਚ ਸਾਬਕਾ ਸਾਂਸਦ ਪ੍ਰਗਿਆ ਠਾਕੁਰ ਨੇ ਕਿਹਾ ਸੀ ਕਿ ਜਦੋਂ ਬੇਟੀ ਪੈਦਾ ਹੁੰਦੀ ਹੈ ਤਾਂ ਮਾਂ ਕਹਿੰਦੀ ਹੈ ਕਿ ਲੱਛਮੀ ਪੈਦਾ ਹੋਈ ਹੈ ਜਾਂ ਸਰਸਵਤੀ ਪੈਦਾ ਹੋਈ ਹੈ ਅਤੇ ਜੇ ਉਹ ਵੱਡੀ ਹੋ ਕੇ ਮੁਸਲਮਾਨ ਨਾਲ ਵਿਆਹ ਕਰਾਉਣ ਦੀ ਜ਼ਿਦ ਕਰਦੀ ਹੈ ਤਾਂ ਉਸ ਦੀਆਂ ਲੱਤਾਂ ਤੋੜ ਦੇਣੀਆਂ ਚਾਹੀਦੀਆਂ ਹਨ। ਪਹਿਲਗਾਮ ਵਿੱਚ ਦਹਿਸ਼ਤਗਰਦਾਂ ਵੱਲੋਂ ਸੈਲਾਨੀਆਂ ਦੇ ਕਤਲੇਆਮ ’ਤੇ ਭਾਜਪਾ ਦੇ ਰਾਜ ਸਭਾ ਮੈਂਬਰ ਰਾਮ ਚੰਦਰ ਜਾਂਗੜਾ ਨੇ ਕਿਹਾ ਸੀ ਕਿ ਮਹਿਲਾਵਾਂ ਨੇ ਅਹਿਲਿਆ ਬਾਈ ਦਾ ਇਤਿਹਾਸ ਪੜ੍ਹਿਆ ਹੁੰਦਾ ਅਤੇ ਮਿੰਨਤਾਂ ਪਾਉਣ ਦੀ ਥਾਂ ਵੀਰਾਂਗਣਾਂ ਵਾਲਾ ਕੁਰਬਾਨੀ ਦਾ ਜਜ਼ਬਾ ਦਿਖਾਇਆ ਹੁੰਦਾ ਤਾਂ ਦਹਿਸ਼ਤਗਦ ਉਨ੍ਹਾਂ ਦੇ ਪਤੀਆਂ ਨੂੰ ਨਾ ਮਾਰ ਸਕਦੇ। ਭਾਜਪਾ ਵਿਧਾਇਕ ਗੋਪੀਚੰਦ ਪਡਲਕਰ ਨੇ ਪਿਛਲੇ ਦਿਨੀਂ ਇੱਕ ਈਵੈਂਟ ਦੌਰਾਨ ਕਿਹਾ ਸੀ ਕਿ ਹਿੰਦੂ ਭਾਈਚਾਰੇ ਦੀਆਂ ਕੁੜੀਆਂ ਨੂੰ ਜਿੰਮ ਜਾਣ ਦੀ ਥਾਂ ਯੋਗਾ ਕਰਨਾ ਚਾਹੀਦਾ ਹੈ।
ਉਜ ਦੇਖਿਆ ਜਾਵੇ ਤਾਂ ਬਹੁਤਾ ਕਸੂਰ ਇਨ੍ਹਾਂ ਆਗੂਆਂ ਦਾ ਵੀ ਨਹੀਂ, ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਨਿਕਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪੱਛਮੀ ਬੰਗਾਲ ਵਿੱਚ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ‘ਦੀਦੀ, ਓ ਦੀਦੀ’ ਕਹਿੰਦੇ ਰਹੇ ਹਨ। ਹੇਠਲੇ ਆਗੂ ਵੀ ਉਨ੍ਹਾ ਦੀ ਸੁਰ ਵਿੱਚ ਸੁਰ ਮਿਲਾਉਂਦੇ ਹਨ। ਦੇਸ਼ ਦੀਆਂ ਮਹਿਲਾਵਾਂ, ਖਾਸਕਰ ਮੁਟਿਆਰਾਂ ਨੂੰ ਇਹ ਸਮਝਣਾ ਪਵੇਗਾ ਕਿ ‘ਲਾਡਲੀ ਬਹਨਾ’, ‘ਲਾੜਕੀ ਬਹਿਨ’ ਅਤੇ ‘ਲਾਡੋ ਲਕਸ਼ਮੀ’ ਨਾਂਅ ਦੀਆਂ ਯੋਜਨਾਵਾਂ ਚਲਾਉਣ ਵਾਲੀ ਪਾਰਟੀ ਦੇ ਆਗੂਆਂ ਦੇ ਮਨਾਂ ਵਿੱਚ ਉਨ੍ਹਾਂ ਦੀ ਕਿੰਨੀ ਇੱਜ਼ਤ ਹੈ?
ਚੰਦ ਫਤਿਹਪੁਰੀ