ਛੱਤਬੀੜ ਚਿੜੀਆ ਘਰ ਦੇ ਬਾਹਰ 18 ਈ-ਰਿਕਸ਼ਾ ਸੜ ਕੇ ਸੁਆਹ

0
81

ਜ਼ੀਰਕਪੁਰ : ਇੱਥੋਂ ਦੇ ਛੱਤਬੀੜ ਚਿੜੀਆ ਘਰ ਵਿੱਚ ਮੰਗਲਵਾਰ ਸਵੇਰੇ 8 ਵਜੇ ਦੇ ਕਰੀਬ ਉੱਥੇ ਖੜੇ ਈ-ਰਿਕਸ਼ਾ ਵਾਹਨਾਂ ਨੂੰ ਅਚਾਨਕ ਅੱਗ ਲੱਗ ਗਈ। ਥੋੜ੍ਹੀ ਦੇਰ ਵਿੱਚ ਅੱਗ ਐਨੀ ਭੜਕ ਗਈ ਕਿ ਉਸ ਨੇ ਉਥੇ ਖੜੇ ਸਾਰੇ ਈ-ਰਿਕਸ਼ਾ ਵਾਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਮੌਕੇ ’ਤੇ ਖੜੇ ਕਰਮਚਾਰੀਆਂ ਵੱਲੋਂ ਇਸ ਦੀ ਸੂਚਨਾ ਫਾਇਰ ਬਿ੍ਰਗੇਡ ਨੂੰ ਦਿੱਤੀ ਗਈ। ਅੱਗ ’ਤੇ ਕਾਬੂ ਪਾਉਣ ਤੱਕ 18 ਦੇ ਕਰੀਬ ਈ-ਰਿਕਸ਼ਾ ਸੜ ਕੇ ਸੁਆਹ ਹੋ ਗਏ। ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਛੱਤਬੀੜ ਚਿੜੀਆ ਘਰ ਵਿੱਚ ਪ੍ਰਦੂਸ਼ਣ ਤੋਂ ਬਚਾਉਣ ਲਈ ਸੈਲਾਨੀਆਂ ਨੂੰ ਘੁਮਾਉਣ ਵਾਸਤੇ ਬਿਜਲੀ ਨਾਲ ਚੱਲਣ ਵਾਲੇ ਈ-ਰਿਕਸ਼ਾ ਵਾਹਨਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ।