ਬਾਹੂਬਲੀ ਸੈਟੇਲਾਈਟ ਲਾਂਚ

0
58

ਸ੍ਰੀਹਰੀਕੋਟਾ : ਇਸਰੋ ਨੇ ਐਤਵਾਰ ਸ਼ਾਮ ਵੇਲੇ ਸਭ ਤੋਂ ਵੱਧ ਭਾਰਾ 4410 ਕਿਲੋ ਦਾ ਸੈਟੇਲਾਈਟ ਲਾਂਚ ਕੀਤਾ। ਇਹ ਭਾਰਤੀ ਜ਼ਮੀਨ ਤੋਂ ਜਿਓਸਿੰਕਰੋਨਸ ਟਰਾਂਸਫਰ ਆਰਬਿਟ (ਜੀ ਟੀ ਓ) ਤੱਕ ਲਾਂਚ ਹੋਣ ਵਾਲਾ ਹੁਣ ਤੱਕ ਦਾ ਸਭ ਤੋਂ ਭਾਰਾ ਸੈਟੇਲਾਈਟ ਹੈ। ਇਸ ਨਾਲ ਜਲ ਸੈਨਾ ਦੀ ਤਾਕਤ ਵਧੇਗੀ ਤੇ ਉਸ ਦੀਆਂ ਸੰਚਾਰ ਸਮਰਥਾਵਾਂ ਵਿਚ ਵਾਧਾ ਹੋਵੇਗਾ। ਦਾਗਣ ਤੋਂ ਬਾਅਦ ਇਸਰੋ ਨੇ ਦਾਅਵਾ ਕੀਤਾ ਕਿ ਸੰਚਾਰ ਉਪਗ੍ਰਹਿ ਸੀ ਐੱਮ ਐੱਸ-03 ਸਫਲਤਾਪੂਰਵਕ ਨਿਰਧਾਰਤ ਪਥ ’ਤੇ ਸਥਾਪਤ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਸਰੋ ਨੇ ਚੰਦਰਯਾਨ 3 ਮਿਸ਼ਨ ਵਿਚ 3900 ਕਿਲੋ ਪੇਲੋਡ ਜੀ ਟੀ ਓ ਵਿਚ ਭੇਜਿਆ ਸੀ। ਜਾਣਕਾਰੀ ਅਨੁਸਾਰ 24 ਘੰਟਿਆਂ ਦੀ ਪੁੱਠੀ ਗਿਣਤੀ ਖਤਮ ਹੋਣ ਤੋਂ ਬਾਅਦ 43.5 ਮੀਟਰ ਲੰਮਾ ਉਪਗ੍ਰਹਿ ਚੇਨਈ ਤੋਂ ਲਗਭਗ 135 ਕਿਲੋਮੀਟਰ ਦੂਰ ਸ੍ਰੀਹਰੀਕੋਟਾ ਤੋਂ ਸ਼ਾਮ 5:26 ਵਜੇ ਦਾਗਿਆ ਗਿਆ।