ਰਜਿੰਦਰ ਗੁਪਤਾ ਦੀ ਅਡਾਨੀ ਨਾਲ ਮੁਲਾਕਾਤ

0
24

ਚੰਡੀਗੜ੍ਹ : ਪੰਜਾਬ ਤੋਂ ਚੁਣੇ ਗਏ ਰਾਜ ਸਭਾ ਮੈਂਬਰ ਅਤੇ ਉਦਯੋਗਪਤੀ ਰਜਿੰਦਰ ਗੁਪਤਾ ਨੇ ਅਹਿਮਦਾਬਾਦ ਵਿੱਚ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਭਾਰਤ ਦੇ ਸਨਅਤੀ ਵਿਕਾਸ, ਨਵੀਨਤਾ ਅਤੇ ਦੇਸ਼ ਦੇ ਵਿਕਾਸ ਵਿੱਚ ਨਿੱਜੀ ਖੇਤਰ ਦੀ ਵਧਦੀ ਭੂਮਿਕਾ ’ਤੇ ਕੇਂਦਰਤ ਰਹੀ। ਗੁਪਤਾ ਨੇ ਪੰਜਾਬ ਵਿੱਚ ਨਿਵੇਸ਼ ਦੇ ਮੌਕਿਆਂ ਅਤੇ ਪੰਜਾਬੀ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਦੀ ਜ਼ਰੂਰਤ ਨੂੰ ਅਡਾਨੀ ਨਾਲ ਸਾਂਝਾ ਕੀਤਾ। ਮੀਟਿੰਗ ਤੋਂ ਬਾਅਦ ਰਜਿੰਦਰ ਗੁਪਤਾ ਨੇ ਸੋਸ਼ਲ ਮੀਡੀਆ ’ਤੇ ਅਡਾਨੀ ਦੀ ਅਗਵਾਈ ਅਤੇ ਅਡਾਨੀ ਗਰੁੱਪ ਦੇ ਉਦਮਾਂ ਦੇ ਪਰਿਵਰਤਨਸ਼ੀਲ ਪੈਮਾਨੇ ਲਈ ਪ੍ਰਸੰਸਾ ਕੀਤੀ ਅਤੇ ਲਿਖਿਆ, ‘ਅੱਜ ਅਹਿਮਦਾਬਾਦ ਵਿੱਚ ਗੌਤਮ ਅਡਾਨੀ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਮੈਂ ਸੱਚਮੁੱਚ ਉਸ ਪੈਮਾਨੇ, ਗਤੀ ਅਤੇ ਪਹੰੁਚ ਤੋਂ ਪ੍ਰਭਾਵਤ ਹੋਇਆ ਹਾਂ, ਜਿਸ ਨਾਲ ਅਡਾਨੀ ਗਰੁੱਪ ਭਾਰਤ ਦੀ ਵਿਕਾਸ ਕਹਾਣੀ ਅਤੇ ਰਾਸ਼ਟਰ ਨਿਰਮਾਣ ਦੇ ਯਤਨਾਂ ਵਿੱਚ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੂਰਦਰਸ਼ੀ ਸੋਚ ਵਾਲੇ ਸਨਅਤੀ ਆਗੂਆਂ ਨਾਲ ਗੱਲਬਾਤ ਕਰਨਾ ਬਹੁਤ ਲਾਭਕਾਰੀ ਤੇ ਪ੍ਰੇਰਨਾਦਾਇਕ ਹੈ, ਜੋ ਆਗੂ ਨਾ ਸਿਰਫ਼ ਇੱਕ ਮਜ਼ਬੂਤ ਭਾਰਤ ਦਾ ਸੁਪਨਾ ਦੇਖਦੇ ਹਨ, ਸਗੋਂ ਇੱਕ ਸਵੈ-ਨਿਰਭਰ ਅਤੇ ਖੁਸ਼ਹਾਲ ਭਾਰਤ ਬਣਾਉਣ ਲਈ ਠੋਸ ਕਦਮ ਵੀ ਚੁੱਕਦੇ ਹਨ।