ਭਾਰਤੀ ਮਹਿਲਾ �ਿਕਟ ਟੀਮ ਨੇ ਐਤਵਾਰ ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ ਜਿਹੜਾ ਕਾਰਨਾਮਾ ਕੀਤਾ, ਉਸ ਨਾਲ ਇਹ ਟੂਰਨਾਮੈਂਟ ਖੇਡਣ ਵਾਲੀਆਂ ਕੁੜੀਆਂ ਦੀ ਹੀ ਨਹੀਂ, ਦੇਸ਼ ਦੀ ਹਰ ਕੁੜੀ ਦੀ ਕਿਸਮਤ ਬਦਲ ਗਈ ਹੈ, ਖਾਸ ਤੌਰ ’ਤੇ ਉਨ੍ਹਾਂ ਬੱਚੀਆਂ ਦੀ, ਜਿਨ੍ਹਾਂ ਖੇਡ ਜਗਤ ਜਾਂ ਫਿਰ �ਿਕਟ ਨੂੰ ਆਪਣਾ ਭਵਿੱਖ ਬਣਾਉਣ ਦੀ ਠਾਣੀ ਹੈ। ਇਸ ਜਿੱਤ ਦੇ ਬਾਅਦ ਉਸ ਬੱਚੀ ਦੇ ਮਾਤਾ-ਪਿਤਾ ਦੇ ਮਨ ਵਿੱਚੋਂ ਇਹ ਸਵਾਲ ਨਿਕਲ ਜਾਵੇਗਾ ਕਿ ਕੁੜੀ ਹੈ, ਇਹ ਕਿਵੇਂ ਕਰ ਸਕਦੀ ਹੈ? ਉਹ ਹੁਣ ਇਹ ਕਹਿਣ ਲੱਗ ਪੈਣਗੇ ਕਿ ਕਰ ਸਕਦੀ ਹੈ!
ਮਹਿਲਾ �ਿਕਟ ਟੀਮ ਦੀ ਇਸ ਜਿੱਤ ਨਾਲ ਜਿੱਤਾਂ ਦੀ ਮਹਿਜ਼ ਸ਼ੁਰੂਆਤ ਹੋਈ ਹੈ ਅਤੇ ਕਈ ਹੋਰ ਖਿਤਾਬ ਆਉਣਗੇ ਤੇ ਨਵੀਆਂ ਪ੍ਰਤਿਭਾਵਾਂ ਆਉਣਗੀਆਂ। ਇਸ ਜਿੱਤ ਨਾਲ ਭਾਰਤੀ ਮਹਿਲਾ �ਿਕਟ ਟੀਮ ਦੀ ਦੁਨੀਆ ਵਿੱਚ ਨਵੀਂ ਪਛਾਣ ਬਣ ਗਈ ਹੈ। ਇਸ ਤੋਂ ਪਹਿਲਾਂ ਕਈ ਅਜਿਹੇ ਲੋਕ ਜ਼ਰੂਰ ਹੋਣਗੇ, ਜਿਹੜੇ ਮਹਿਲਾ �ਿਕਟਰਾਂ ਨੂੰ ਉਨ੍ਹਾਂ ਦੀ ਖੇਡ ਨਹੀਂ, ਸਗੋਂ ਉਨ੍ਹਾ ਦੀ ਸੁੰਦਰਤਾ, ਉਨ੍ਹਾਂ ਦੇ ਲੁੱਕ, ਵਾਇਰਲ ਰੀਲ੍ਹ ਤੇ ਵਾਇਰਲ ਫੋਟੋ ਨਾਲ ਪਛਾਣਦੇ ਹੋਣਗੇ। ਹੁਣ ਉਨ੍ਹਾਂ ਨੂੰ ਉਨ੍ਹਾਂ ਦੀ ਖੇਡ ਨਾਲ ਜਾਣਿਆ ਜਾਵੇਗਾ। ਹਰ ਬੱਚੇ ਦੀ ਜ਼ੁਬਾਂ ’ਤੇ ਹੁਣ ਹਰਮਨਪ੍ਰੀਤ, ਸਿਮਰਤੀ, ਸ਼ੈਫਾਲੀ, ਦੀਪਤੀ ਤੇ ਅਮਨਜੋਤ ਦੇ ਨਾਂਅ ਠੀਕ ਉਸੇ ਤਰ੍ਹਾਂ ਹੋਣਗੇ, ਜਿਵੇਂ ਉਹ ਰੋਹਿਤ, ਵਿਰਾਟ, ਧੋਨੀ ਤੇ ਸਚਿਨ ਦੇ ਲੈਂਦੇ ਹਨ। ਹੁਣ ਦੇਸ਼ ਦਾ ਹਰ �ਿਕਟ ਦੀਵਾਨਾ ਸਿਰਫ ਮਰਦ �ਿਕਟ ਤੱਕ ਹੀ ਨਹੀਂ ਸੀਮਤ ਰਹੇਗਾ, ਸਗੋਂ ਉਸ ਨੂੰ ਭਾਰਤੀ ਮਹਿਲਾ �ਿਕਟ ਟੀਮ ਦੇ ਮੈਚਾਂ ਦੀ ਵੀ ਉਡੀਕ ਰਹੇਗੀ। ਹੁਣ ਦੇਸ਼ ਦੀ ਕਿਸੇ ਮਹਿਲਾ �ਿਕਟਰ ਦੀ ਸੁੰਦਰਤਾ ਦੀ ਤਾਰੀਫ ਕਰਨ ਤੋਂ ਪਹਿਲਾਂ ਮਹਾਨ ਬੱਲੇਬਾਜ਼ ਤੇ ਮਹਾਨ ਗੇਂਦਬਾਜ਼ ਕਹਿ ਕੇ ਪੁਕਾਰਿਆ ਜਾਵੇਗਾ। ਇਸ ਇੱਕ ਜਿੱਤ ਨਾਲ ਭਾਰਤ ਵਿੱਚ ਮਹਿਲਾ �ਿਕਟ ਦੀ ਤਸਵੀਰ ਬਦਲ ਜਾਵੇਗੀ। ਜਿਵੇਂ ਅੱਜ ਇੱਕ ਛੋਟਾ ਬੱਚਾ �ਿਕਟਰ ਬਣਨਾ ਚਾਹੁੰਦਾ ਹੈ, ਉਸੇ ਤਰ੍ਹਾਂ ਹਰ ਬੱਚੀ ਹੁਣ ਇਹੀ ਸੁਫਨਾ ਲੈ ਕੇ ਵੱਡੀ ਹੋਵੇਗੀ ਕਿ ਉਸ ਨੇ ਸਿਮਰਤੀ ਮੰਧਾਨਾ ਬਣਨਾ ਹੈ, ਹਰਮਨਪ੍ਰੀਤ ਵਰਗੀ ਕਪਤਾਨ ਬਣਨਾ ਹੈ ਜਾਂ ਦੀਪਤੀ ਸ਼ਰਮਾ ਵਰਗੀ ਆਲਰਾਊਂਡਰ ਬਣਨਾ ਹੈ।
ਭਾਰਤੀ ਮਹਿਲਾ �ਿਕਟ ਟੀਮ ਨੇ ਉਹ ਕਾਰਨਾਮਾ ਕਰ ਦਿਖਾਇਆ ਹੈ, ਜਿਹੜਾ 42 ਸਾਲ ਪਹਿਲਾਂ ਮਰਦਾਂ ਦੀ ਟੀਮ ਨੇ ਵਿਸ਼ਵ ਕੱਪ ਜਿੱਤ ਕੇ ਕੀਤਾ ਸੀ। ਉਦੋਂ ਵੀ ਕਿਸੇ ਨੇ ਸੋਚਿਆ ਨਹੀਂ ਸੀ ਕਿ ਭਾਰਤ ਚੈਂਪੀਅਨ ਬਣੇਗਾ ਤੇ ਇਸ ਵਾਰ ਵੀ ਮਹਿਲਾ ਟੀਮ ਦੇ ਇਤਿਹਾਸ ਰਚਣ ਬਾਰੇ ਕੋਈ ਪੱਕਾ ਨਹੀਂ ਸੀ। ਕਪਿਲ ਦੇਵ ਦੀ ਟੀਮ ਜਿਵੇਂ ਅਲੋਚਨਾਵਾਂ ਤੇ ਮੁਸ਼ਕਲਾਂ ਨੂੰ ਪਾਰ ਕਰਦਿਆਂ ਵਿਸ਼ਵ ਚੈਂਪੀਅਨ ਬਣੀ ਸੀ, ਹਰਮਨਪ੍ਰੀਤ ਦੀ ਅਗਵਾਈ ਵਾਲੀ ਟੀਮ ਨੇ ਵੀ ਉਸੇ ਤਰ੍ਹਾਂ ਦਾ ਕਾਰਨਾਮਾ ਕਰ ਦਿਖਾਇਆ ਹੈ। ਵਿਸ਼ਵ ਕੱਪ ਜਿੱਤਣ ਵਾਲੀਆਂ ਨੂੰ ਵੱਡੇ ਇਨਾਮ-ਇਕਰਾਮ ਮਿਲਣਗੇ। ਇਸ ਤੋਂ ਵੀ ਵੱਧ ਕਈ ਨਿੱਕੀਆਂ ਕੁੜੀਆਂ ਬੈਟ ਤੇ ਬਾਲ ਚੁੱਕ ਕੇ ਮੈਦਾਨਾਂ ਵੱਲ ਭੱਜਣਗੀਆਂ।



