ਬਿਹਾਰ ’ਚ 64 ਫੀਸਦ ਤੋਂ ਵੱਧ ਪੋਲਿੰਗ

0
91

ਪਟਨਾ : ਬਿਹਾਰ ਅਸੈਂਬਲੀ ਚੋਣਾਂ ਦੇ ਪਹਿਲੇ ਗੇੜ ਵਿਚ 121 ਸੀਟਾਂ ਲਈ ਪੋਲਿੰਗ ਸਵੇਰੇ 7 ਵਜੇ ਸ਼ੁਰੂ ਹੋਈ, ਜੋ ਸ਼ਾਮੀਂ 5 ਵਜੇ ਤੱਕ ਜਾਰੀ ਰਹੀ। 64% ਤੋਂ ਵੱਧ ਵੋਟਾਂ ਪਈਆਂ।
ਪਹਿਲੇ ਗੇੜ ਵਿਚ ਕੁੱਲ 3.75 ਕਰੋੜ ਵੋਟਰ ਇੰਡੀਆ ਗੱਠਜੋੜ ਦੇ ਮੁੱਖ ਮੰਤਰੀ ਉਮੀਦਵਾਰ ਤੇਜਸਵੀ ਯਾਦਵ ਅਤੇ ਭਾਜਪਾ ਆਗੂ ਤੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਸਣੇ 1314 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਕਰਨਗੇ। ਵੋਟਿੰਗ ਲਈ ਪੋਲਿੰਗ ਬੂਥਾਂ ’ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪਹਿਲੇ ਗੇੜ ਲਈ ਦੁਪਹਿਰ 3 ਵਜੇ ਤੱਕ 53.77 ਫੀਸਦ ਪੋਲਿੰਗ ਦਰਜ ਕੀਤੀ ਗਈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪਟਨਾ ਦੇ ਬਖ਼ਤਿਆਰਪੁਰ ਵਿਚ ਵੋਟ ਪਾਈ।