ਕੈਨੇਡਾ ਵੱਲੋਂ ਪੰਜਾਬੀ ਮੂਲ ਦੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਸੰਬੰਧੀ 3 ਨੂੰ ਦੇਸ਼ ਨਿਕਾਲਾ

0
118

ਓਟਾਵਾ : ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇੱਕ ਜਾਂਚ ਤੋਂ ਬਾਅਦ ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ। ਉਨ੍ਹਾਂ ਨੂੰ ਬਿ੍ਰਟਿਸ਼ ਕੋਲੰਬੀਆ ਵਿੱਚ ਪੰਜਾਬੀ ਮੂਲ ਦੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਇੱਕ ਚੱਲ ਰਹੇ ਜਬਰੀ ਵਸੂਲੀ ਨੈੱਟਵਰਕ ਨਾਲ ਜੋੜਿਆ ਗਿਆ ਸੀ। 7 ਨਵੰਬਰ ਨੂੰ ਕੀਤਾ ਇਹ ਦੇਸ਼ ਨਿਕਾਲਾ 23 ਐਕਸਟੋਰਸ਼ਨ ਟਾਸਕ ਫੋਰਸ ਦੇ ਤਹਿਤ ਲਿਆ ਪਹਿਲਾ ਕਦਮ ਹੈ, ਜੋ ਕਿ ਏਜੰਸੀਆਂ ਦਾ ਇੱਕ ਸਾਂਝਾ ਅਪਰੇਸ਼ਨ ਹੈ। ਹਾਲਾਂ ਕਿ ਅਧਿਕਾਰੀਆਂ ਨੇ ਦੇਸ਼ ਨਿਕਾਲਾ ਦਿੱਤੇ ਗਏ ਵਿਅਕਤੀਆਂ ਦੀ ਪਛਾਣ, ਦੇਸ਼ ਜਾਂ ਮੰਜ਼ਲ ਦਾ ਜਨਤਕ ਤੌਰ ’ਤੇ ਖੁਲਾਸਾ ਨਹੀਂ ਕੀਤਾ, ਪਰ ਕਾਨੂੰਨ ਲਾਗੂ ਕਰਨ ਵਾਲੇ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਜਬਰੀ ਵਸੂਲੀ ਨੈੱਟਵਰਕ ਵਿੱਚ ਸ਼ਾਮਲ ਬਹੁਤ ਸਾਰੇ ਪੀੜਤ ਅਤੇ ਅਪਰਾਧੀ ਦੋਵੇਂ ਹੀ ਪੰਜਾਬੀ ਮੂਲ ਦੇ ਹਨ। ਸੀ ਬੀ ਐੱਸ ਏ ਅਧਿਕਾਰੀਆਂ ਅਨੁਸਾਰ ਜਬਰੀ ਵਸੂਲੀ ਦੇ ਮਾਮਲਿਆਂ ਨਾਲ ਜੁੜੀ ਅਪਰਾਧਿਕ ਗਤੀਵਿਧੀਆਂ ਨਾਲ ਸੰਭਾਵਤ ਸੰਬੰਧਾਂ, ਕੈਨੇਡਾ ਵਿੱਚ ਦਾਖਲੇ ਲਈ ਸ਼ੱਕੀ ਅਯੋਗਤਾ ਦੇ ਲਈ 78 ਵਿਦੇਸ਼ੀ ਨਾਗਰਿਕਾਂ ਦੀ ਇਸ ਸਮੇਂ ਇਮੀਗ੍ਰੇਸ਼ਨ ਜਾਂਚ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਜਬਰੀ ਵਸੂਲੀ ਦਾ ਸੰਕਟ 2025 ਦੇ ਸ਼ੁਰੂ ਵਿੱਚ ਤੇਜ਼ੀ ਨਾਲ ਵਧ ਗਿਆ ਸੀ। ਅਪਰਾਧੀ ਕਾਰੋਬਾਰੀਆਂ ਤੋਂ ਕਿ੍ਰਪਟੋ ਕਰੰਸੀ ਭੁਗਤਾਨ ਦੀ ਮੰਗ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰ ਰਹੇ ਹਨ ਅਤੇ ਕਥਿਤ ਤੌਰ ’ਤੇ ਉਨ੍ਹਾਂ ਦੀਆਂ ਮੰਗਾਂ ਨੂੰ ਠੁਕਰਾਉਣ ’ਤੇ ਹਿੰਸਾ ਅਤੇ ਅਗਜ਼ਨੀ ਦਾ ਸਹਾਰਾ ਲਿਆ ਹੈ।