ਟਰੰਪ ਵੱਲੋਂ ਐੱਚ-1 ਬੀ ਵੀਜ਼ਾ ਦੁਰਵਰਤੋਂ ਬਾਰੇ ਜਾਂਚ ਦੇ ਹੁਕਮ

0
71

ਵਾਸ਼ਿੰਗਟਨ : ਅਮਰੀਕੀ ਸਰਕਾਰ ਨੇ ਐੱਚ-1 ਬੀ ਵੀਜ਼ਾ ਪ੍ਰੋਗਰਾਮ ਦੀ ਸੰਭਾਵੀ ਦੁਰਵਰਤੋਂ ਦੀ ਜਾਂਚ ਸ਼ੁਰੂ ਕੀਤੀ ਹੈ। ਇਹ ਜਾਂਚ ਘੱਟੋ-ਘੱਟ 175 ਕੰਪਨੀਆਂ ਦੇ ਵਿਰੁੱਧ ਹੋਵੇਗੀ। ਕਿਰਤ ਵਿਭਾਗ ਨੇ ਇੱਕ ਸੋਸ਼ਲ ਮੀਡੀਆ ਮੁਹਿੰਮ ਰਾਹੀਂ ਕੰਪਨੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਅਮਰੀਕੀ ਕੰਪਨੀਆਂ ਨੂੰ ਤਕਨਾਲੋਜੀ ਅਤੇ ਇੰਜੀਨੀਅਰਿੰਗ ਵਰਗੇ ਖਾਸ ਖੇਤਰਾਂ ’ਚ ਨੌਕਰੀਆਂ ਲਈ ਅਮਰੀਕੀਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਦਰਅਸਲ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੇ ਹਾਲ ਹੀ ’ਚ ਇਮੀਗ੍ਰੇਸ਼ਨ ਸੁਧਾਰ ਅਤੇ ਨੌਕਰੀ ਸੁਰੱਖਿਆ ਸੰਬੰਧੀ ਕਈ ਵੱਡੇ ਫੈਸਲੇ ਲਏ ਹਨ। ਇਨ੍ਹਾਂ ਫੈਸਲਿਆਂ ਵਿੱਚ ਸਰਕਾਰ ਨੇ ਸਪੱਸ਼ਟ ਕੀਤਾ ਕਿ ਅਮਰੀਕੀ ਨੌਕਰੀਆਂ ਦੀ ਰੱਖਿਆ ਕਰਨਾ ਤੇ ਵਿਦੇਸ਼ੀ ਪੇਸ਼ੇਵਰਾਂ ਨਾਲੋਂ ਸਥਾਨਕ ਕਾਮਿਆਂ ਨੂੰ ਤਰਜੀਹ ਦੇਣਾ ਜ਼ਰੂਰੀ ਹੈ। ਉਦੋਂ ਤੋਂ ਕਿਰਤ ਵਿਭਾਗ ਨੇ ਪ੍ਰੋਜੈਕਟ ਫਾਇਰਵਾਲ ਸ਼ੁਰੂ ਕੀਤਾ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਾਲਕ ਨੌਕਰੀਆਂ ਵਿੱਚ ਅਮਰੀਕੀ ਨਾਗਰਿਕਾਂ ਨੂੰ ਤਰਜੀਹ ਦੇ ਰਹੇ ਹਨ ਤੇ ਵੀਜ਼ਾ ਪ੍ਰੋਗਰਾਮ ਦੀ ਦੁਰਵਰਤੋਂ ਤਾਂ ਨਹੀਂ ਕਰ ਰਹੇ। ਇਹ ਐਲਾਨ ਉਸ ਸਮੇਂ ਆਇਆ, ਜਦੋਂ ਐੱਚ-1 ਬੀ ਵੀਜ਼ਾ ਅਰਜ਼ੀਆਂ ’ਤੇ 10,0000 ਡਾਲਰਾਂ ਦੀ ਇੱਕ ਵਾਰ ਦੀ ਫੀਸ ਲਗਾਈ ਗਈ ਹੈ।