ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਦੋ ਗੇਟ ਖੋਲ੍ਹੇ

0
86

ਨਵੀਂ ਦਿੱਲੀ : ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ’ਤੇ ਦੋ ਐਂਟਰੀ ਗੇਟ ਸ਼ਨੀਵਾਰ ਨੂੰ ਖੋਲ੍ਹ ਦਿੱਤੇ। ਇਹ ਗੇਟ ਲਾਲ ਕਿਲ੍ਹਾ ਨੇੜੇ ਹੋਏ ਧਮਾਕੇ ਤੋਂ ਬਾਅਦ ਬੰਦ ਕਰ ਦਿੱਤੇ ਗਏ ਸਨ। ਡੀ ਐੱਮ ਆਰ ਸੀ ਨੇ ਐੱਕਸ ’ਤੇ ਪੋਸਟ ਪਾ ਕੇ ਕਿਹਾ, ‘ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 2 ਅਤੇ 3 ਹੁਣ ਯਾਤਰੀਆਂ ਲਈ ਖੁੱਲ੍ਹੇ ਹਨ, ਜਿਸ ਨਾਲ ਅੰਸ਼ਕ ਪਹੁੰਚ ਬਹਾਲ ਹੋ ਗਈ ਹੈ। ਜ਼ਿਕਰਯੋਗ ਹੈ ਕਿ ਲਾਲ ਕਿਲੇ੍ਹ ਨੇੜੇ ਸੋਮਵਾਰ ਸ਼ਾਮ ਧਮਾਕਾ ਹੋਇਆ ਸੀ ਤੇ ਇਸ ਤੋਂ ਬਾਅਦ ਆਲੇ-ਦੁਆਲੇ ਦੇ ਖੇਤਰ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ ਸੀ।