ਮਦੁਰਾਇ : ਮਿਡ ਡੇਅ ਮੀਲ ਦੀ ਪਿਰਤ ਪਾਉਣ ਵਾਲੇ ਤਾਮਿਲਨਾਡੂ ਨੇ ਹੁਣ ਸਕੂਲਾਂ ਵਿਚ ਬ੍ਰੇਕਫਾਸਟ ਸਕੀਮ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਇਥੋਂ ਪਹਿਲੇ ਪੜਾਅ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਹ ਕੋਈ ਖੈਰਾਤ ਨਹੀਂ, ਸਗੋਂ ਬੱਚਿਆਂ ਨੂੰ ਤਕੜੇ ਕਰਨ ਲਈ ਸਰਕਾਰ ਦੀ ਜ਼ਿੰਮੇਵਾਰੀ ਹੈ। ਇਕ ਵਿਦਿਆਰਥੀ ’ਤੇ ਪੌਣੇ 12 ਰੁਪਏ ਖਰਚ ਆਵੇਗਾ ਅਤੇ ਪਹਿਲੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਨੂੰ ਬ੍ਰੇਕਫਾਸਟ ਕਰਾਇਆ ਜਾਵੇਗਾ। ਸਟਾਲਿਨ ਨੇ ਕਿਹਾ-ਚੇਨਈ ਵਿਚ ਇਕ ਸਕੂਲ ਦੇ ਮੁਆਇਨੇ ਵੇਲੇ ਵਿਦਿਆਰਥੀਆਂ ਨੇ ਕਿਹਾ ਸੀ ਕਿ ਉਹ ਕਦੇ-ਕਦਾਈਂ ਬ੍ਰੇਕਫਾਸਟ ਕਰਦੇ ਹਨ। ਇਸ ਤੋਂ ਬਾਅਦ ਮੈਂ ਫੈਸਲਾ ਕੀਤਾ ਕਿ ਕਿਸੇ ਵਿਦਿਆਰਥੀ ਨੂੰ ਭੁੱਖੇ ਢਿੱਡ ਸਕੂਲ ਨਹੀਂ ਆਉਣ ਦੇਣਾ। ਢਿੱਡ ਭਰਿਆ ਹੋਵੇਗਾ ਤਾਂ ਹੀ ਉਹ ਚੰਗੀ ਤਰ੍ਹਾਂ ਪੜ੍ਹਨਗੇ।





