ਮਮਦਾਨੀ ਨੂੰ ਮਿਲਣ ਦਾ ਇਸ਼ਾਰਾ

0
136

ਟਰੰਪ ਨੇ ਇਸ਼ਾਰਾ ਕੀਤਾ ਹੈ ਕਿ ਉਹ ਨਿਊ ਯਾਰਕ ਸ਼ਹਿਰ ਦੇ ਮੇਅਰ ਚੁਣੇ ਜ਼ੋਹਰਾਨ ਮਮਦਾਨੀ ਨੂੰ ਮਿਲਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾ ਕਿਹਾ ਹੈ ਕਿ ਉਹ ‘ਕੋਈ ਨਾ ਕੋਈ ਹੱਲ ਕੱਢਣਗੇ’, ਜੋ ਰਿਪਬਲਿਕਨ ਰਾਸ਼ਟਰਪਤੀ ਤੇ ਡੈਮੋਕਰੇਟ ਸਿਆਸੀ ਤਾਰੇ ਲਈ ਇੱਕ ਸਮਝੌਤਾ ਸਾਬਤ ਹੋ ਸਕਦਾ ਹੈ। ਟਰੰਪ ਪਿਛਲੇ ਕਈ ਮਹੀਨਿਆਂ ਤੋਂ ਮਮਦਾਨੀ ਦੀ ਨੁਕਤਾਚੀਨੀ ਕਰਦੇ ਆ ਰਹੇ ਹਨ। ਉਹ ਮਮਦਾਨੀ ਨੂੰ ਝੂਠਾ ‘ਕਾਮਰੇਡ’ ਦੱਸਦੇ ਰਹੇ ਹਨ। ਉਨ੍ਹਾ ਇਥੋਂ ਤੱਕ ਆਖ ਦਿੱਤਾ ਸੀ ਕਿ ਜੇ ਡੈਮੋਕਰੈਟਿਕ ਸੋਸ਼ਲਿਸਟ ਮਮਦਾਨੀ ਮੇਅਰ ਚੁਣੇ ਗਏ ਤਾਂ ਉਨ੍ਹਾ ਦਾ ਪਿੱਤਰੀ ਸ਼ਹਿਰ ਬਰਬਾਦ ਹੋ ਜਾਵੇਗਾ।
ਉਨ੍ਹਾ ਯੁਗਾਂਡਾ ਵਿੱਚ ਜਨਮੇ ਤੇ ਕੁਦਰਤੀ ਰੂਪ ’ਚ ਅਮਰੀਕੀ ਨਾਗਰਿਕ ਬਣ ਚੁੱਕੇ ਮਮਦਾਨੀ ਨੂੰ ਡਿਪੋਰਟ ਕਰਨ ਤੇ ਨਿਊ ਯਾਰਕ ਤੋਂ ਸੰਘੀ ਰਾਸ਼ੀ ਵਾਪਸ ਲੈਣ ਦੀ ਧਮਕੀ ਵੀ ਦਿੱਤੀ ਸੀ।